Friday, December 27, 2024

ਸੋਢਲ ਮੇਲੇ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਟਰੱਸਟ ਗਰੀਬਾਂ ਦੀ ਮੱਦਦ ਲਈ ਹਰ ਸਮੇਂ ਤਿਆਰ

PPN11091419

ਜਲੰਧਰ, 11 ਸਤੰਬਰ (ਪਵਨਦੀਪ ਸਿੰਘ) – ਸੋਢਲ ਮੇਲੇ ਦੌਰਾਨ ਵਾਲੀਆ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜੀ. ਐੱਸ. ਵਾਲੀਆ ਅਤੇ ਸਮੂਹ ਸਾਥੀਆਂ ਵੱਲੋਂ ਸੋਢਲ ਮੰਦਿਰ ਵਿਖੇ ਮੱਥਾ ਟੇਕਿਆ ਗਿਆ ਅਤੇ ਬਾਬਾ ਸੋਢਲ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਤੇ 20 ਸਾਲ ਤੋਂ ਮੰਦਿਰ ਦੀ ਸੇਵਾ ਕਰਦੇ ਆ ਰਹੇ ਸੁਨੀਤਾ ਬਾਵਾ ਤੇ ਹੋਰ ਸਖਸ਼ੀਅਤਾਂ ਨੇ ਚੇਅਰਮੈਨ ਜੀ. ਐਸ. ਵਾਲੀਆ ਨੂੰ ਬਾਬਾ ਜੀ ਦਾ ਆਸ਼ੀਰਵਾਦ ਸਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਲੀਆ ਚੈਰੀਟੇਬਲ ਦੇ ਕੀਤੇ ਜਾ ਰਹੇ ਕੰਮ ਨੂੰ ਸਲਾਹਿਆ ਗਿਆ ਇਸ ਚੈਰੀਟੇਬਲ ਦੇ ਚੇਅਰਮੈਨ ਜੀ. ਐਸ. ਵਾਲੀਆ ਪੂਰੀ ਇਮਾਨਦਾਰੀ, ਮਿਹਨਤ ਤੇ ਬਿਨਾਂ ਕਿਸੇ ਭੇਦ ਭਾਵ ਦੇ ਲੋਕ ਸੇਵਾ ਵਿੱਚ ਜੁਟੇ ਹੋਏ ਹਨ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਗਰੀਬਾਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇ ਉਹ ਹਮੇਸ਼ਾਂ ਗਰੀਬ-ਕਾਰਗਿਲ ਦੇ ਸ਼ਹੀਦ, ਫਰੀਡਮ ਫਾਈਟਰ ਤੇ ਹੋਰ ਜ਼ਰੂਰਤਮੰਦ ਗਰੀਬ ਲੋਕਾਂ ਦੀ ਮੱਦਦ ਵਾਸਤੇ ਹਰ ਸਮੇਂ ਤੱਤਪਰ ਰਹਿੰਦੀ ਹਨ। ਇਸ ਤੋਂ ਇਲਾਵਾ ਜੀ.ਐਸ. ਵਾਲੀਆ ਨੇ ਵੀ ਟਰੱਸਟ ਵੱਲੋਂ ਹਾਜ਼ਰ ਸਖਸ਼ੀਅਤਾਂ ਦਾ ਸਨਮਾਨ ਚਿੰਨ੍ਹਾਂ ਦੇ ਕੇ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਦਾ ਵੀ ਪੂਰਾ ਸਤਿਕਾਰ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਡਿਊਟੀ ਪ੍ਰਪੱਕ ਹੋ ਕੇ ਇਮਾਨਦਾਰੀ ਨਾਲ ਨਿਭਾਈ। ਜੀ. ਐਸ. ਵਾਲੀਆ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਜਨਤਾ ਦੀ ਹਿਫਾਜ਼ਤ ਲਈ ਦਿਨ-ਰਾਤ ਆਪਣੀ ਡਿਊਟੀਆਂ ‘ਤੇ ਤਾਇਨਾਤ ਹਨ।ਇਸ ਮੌਕੇ ਜੀ.ਐਸ. ਵਾਲੀਆ ਨੇ ਚੈਰੀਟੇਬਲ ਵੱਲੋਂ ਮੌਜੂਦ ਸz. ਕੁਲਵੰਤ ਸਿੰਘ ਏ.ਡੀ.ਸੀ.ਪੀ. ਹੈੱਡ ਕੁਆਟਰ, ਸz. ਦਲਬੀਰ ਸਿੰਘ ਬੁੱਟਰ ਏ.ਸੀ.ਪੀ. ਟ੍ਰੈਫਿਕ ਪੁਲਿਸ, ਸਮੀਰ ਵਰਮਾ ਏ. ਸੀ. ਪੀ., ਸz. ਸੁਖਦੀਪ ਸਿੰਘ ਐੱਸ. ਐੱਚ. ਓ. ਡਵੀ. ਨੰ. 8, ਸz. ਹਰਦੀਪ ਸਿੰਘ ਇੰਸਪੈਕਟਰ ਪੁਲਿਸ ਲਾਇਨ ਆਦਿ ਨੂੰ ਟਰਾਫੀਆਂ ਦੇ ਕੇ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਚੇਅਰਮੈਨ ਵਾਲੀਆ ਨੂੰ ਚੱਢਾ ਬਰਾਦਰੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਐਨ, ਕੇ ਸ਼ਰਮਾ ਮੁੱਖ ਸਲਾਹਕਾਰ, ਗੁਰਦੀਪ ਸਿੰਘ ਕੈਸ਼ੀਅਰ, ਅਵਤਾਰ ਸਿੰਘ, ਸਤਨਾਮ ਸਿੰਘ ਗੁਰਜੀਤ ਸਿੰਘ ਟੀਨਾ, ਲੱਕੀ ਵਾਲੀਆ, ਆਜ਼ਾਦ ਸਿੰਘ, ਘਨੱਈਆ, ਅਮਰਪ੍ਰੀਤ ਬੱਬੂ ਹਮੀਰਾ, ਗੋਪੀ, ਗੋਰੀ ਆਦਿ ਵੀ ਸ਼ਾਮਿਲ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply