Friday, February 27, 2026

ਕਣਕ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਸਾੜਣ ਦੀ ਬਜ਼ਾਏ ਖੇਤ `ਚ ਹੀ ਸੰਭਾਲੀ ਜਾਵੇ – ਡਾ. ਅਮਰੀਕ ਸਿੰਘ

ਪਠਾਨਕੋਟ, 17 ਅਪ੍ਰੈਲ (ਪੰਜਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ PUNJ1704201904ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਪਠਾਨਕੋਟ `ਚ ਕੀਤੇ ਜਾ ਰਹੇ ਖੇਤੀ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਪਹਿਲੇ ਪੰਦਰਵਾੜੇ ਦੀ ਮੀਟਿੰਗ ਹੋਈ।ਮੀਟਿੰਗ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਮੀਟਿੰਗ ਵਿੱਚ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਅੰਸ਼ੁਮਨ ਕੁਮਾਰ, ਨਿਰਪਜੀਤ ਸਿੰਘ, ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ, ਸੁਖਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ।
           ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਕੰਬਾਈਨ ਨਾਲ ਕਰਨ ਤੋਂ ਬਾਅਦ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ `ਤੇ ਪਾਬੰਦੀ ਲਗਾਈ ਗਈ ਹੈ।ਇਸ ਸੰਬੰਧੀ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਬਲਾਕ ਪਠਾਨਕੋਟ ਵਿੱਚ 18 ਅਪ੍ਰੈਲ ਤੋਂ ਵਿਸ਼ੇਸ਼ ਮਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ 22 ਅਪ੍ਰੈਲ ਨੂੰ ਪਿੰਡ ਦਰਸ਼ੋਪੁਰ ਅਤੇ ਢਾਕੀ ਸੈਦਾਂ, 24 ਨੂੰ ਬਗਿਆਲ, 25 ਨੂੰ ਫਲੌਰਾ, 26 ਨੂੰ ਪਿੰਡ ਪੰਜੌਰ ਵਿੱਚ ਸਰਕਲ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾਣਗੇ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਬੀਜ ਦੀ ਰੱਖ ਰਖਾਅ ਅਤੇ ਚੂਹਿਆਂ ਨਾਲ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕਤਾ ਮਹਿੰਮ ਵੀ ਚਲਾਈ ਜਾਵੇਗੀ।ਉਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਮੁੱਖ ਰੱਖਦਿਆਂ ਬਲਾਕ ਪਠਾਨਕੋਟ ਦੇ ਪੰਜ ਪਿੰਡਾਂ ਵਿੱਚ ਘੱਟ ਪਾਣੀ ਨਾਲ ਝੋਨੇ ਦੀ ਕਾਸਤ ਕਰਨ ਵਾਲੀਆ ਤਕਨੀਕਾਂ ਜਿਵੇਂ ਝੋਨੇ ਦੀ ਸਿੱੱਧੀ ਬਿਜਾਈ, ਸਿਸਟਮ ਆਫ ਰਾਈਸ ਇਨਟੈਨਸੀਫੀਕੇਸ਼ਨ ਅਤੇ ਵੱਟਾਂ ਉਪਰ ਝੋਨੇ ਦੀ ਲਵਾਈ ਬਾਰੇ ਜਾਣੂ ਕਰਵਾਇਆ ਜਾਵੇਗਾ।
ਉਨਾਂ ਦੱਸਿਆ ਕਿ ਬਲਾਕ ਪਠਾਨਕੋਟ (ਸਮੇਤ ਸੁਜਾਨਪੁਰ, ਘਰੋਟਾ) ਵਿੱਚ ਜੈਵਿਕ ਤਰੀਕਿਆਂ ਨਾਲ ਕਣਕ, ਕਨੋਲਾ ਸਰੋਂ, ਛੋਲੇ, ਮਸਰ ਅਤੇ ਗਰਮੀ ਰੁੱਤ ਦੇ ਮਾਂਹ ਦਾ ਪਠਾਨਕੋਟ ਕਿਸਾਨ ਉਤਪਾਦਕ ਭਲਾਈ ਸੰਗਠਨ ਦੇ ਕਿਸਾਨ ਮੈਂਬਰਾਂ ਵਲੋਂ ਤਿਆਰ ਕੀਤੇ ਗਏ ਹਨ।ਉਨਾਂ ਕਿਹਾ ਕਿ ਜਿਸ ਵੀ ਖਪਤਕਾਰ ਨੂੰ ਇਨਾਂ ਖੇਤੀ ਉਤਪਾਦਾਂ ਦੀ ਜ਼ਰੂਰਤ ਹੋਵੇ ਉਹ ਸੰਬੰਧਤ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।
ਉਨਾਂ ਅਧਿਕਾਰੀਆਂ /ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਕਿਸਾਨਾਂ ਤੱਕ ਪਹੁੰਚ ਕਰਕੇ ਗੈਰ ਜ਼ਰੂਰੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕੀਤਾ ਜਾਵੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply