ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ )- ਪਾਵਰਕਾਮ ਸਬ ਡਵੀਜ਼ਨ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ ਚੰਦਰ
ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਬਾ ਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਅਗਲੇ ਕੁੱਝ ਦਿਨਾਂ ਦੌਰਾਨ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।18-04-19 ਨੂੰ ਬੱਸ ਸਟੈਂਡ ਰੋਡ, ਤਹਿਸੀਲ, ਪੁਲਿਸ ਸਟੇਸ਼ਨ ਅਤੇ ਸਿੱਧ ਸਮਾਧਾਂ ਰੋਡ ਦੀ ਸਪਲਾਈ ਬੰਦ ਰਹੇਗੀ।19-04-19 ਨੂੰ ਸੁਨਾਮੀ ਪੱਤੀ, ਝਾੜੋਂ ਪੱਤੀ,ਵਡਿਆਣੀ ਪੱਤੀ, ਪੋਸਟ ਆਫਿਸ, ਅੰਦਰਲਾ ਖੂਹ, ਸਰਕਾਰੀ ਹਸਪਤਾਲ ਅਤੇ ਨਵੋਦਿਆ ਸਕੂਲ ਦੀ ਸਪਲਾਈ ਬੰਦ ਰਹੇਗੀ।20-04-19 ਬੱਸ ਸਟੈਂਡ ਰੋਡ, ਤਹਿਸੀਲ, ਪੁਲਿਸ ਸਟੇਸ਼ਨ ਅਤੇ ਸਿੱਧ ਸਮਾਧਾਂ ਰੋਡ ਦੀ ਸਪਲਾਈ ਬੰਦ ਰਹੇਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media