Tuesday, July 7, 2026

ਬਾਇਓ ਮੈਡੀਕਲ ਵੇਸਟ ਸਾਂਭਣ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਵੇ ਸਿਖਲਾਈ – ਡੀ.ਸੀ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਪੈਦਾ ਹੁੰਦੀ ਮੈਡੀਕਲ ਵੇਸਟ ਦੀ ਸਾਂਭ-ਸੰਭਾਲ ਵਿਚ ਕੁਤਾਹੀ ਨਾ ਹੋਵੇ, ਲਈ ਜ਼ਰੂਰੀ ਹੈ ਕਿ ਇਸ ਕੰਮ ਵਿਚ ਲੱਗੇ ਕਰਮਚਾਰੀ, ਚਾਹੇ ਉਹ ਹਸਪਤਾਲ ਦਾ ਸਟਾਫ ਹੋਵੇ ਜਾਂ ਮੈਡੀਕਲ ਵੇਸਟ ਸੰਭਾਲਣ ਵਾਲੀ ਕੰਪਨੀ ਦਾ ਨੁੰਮਾਇਦਾ, ਨੂੰ ਜਰੂਰੀ ਸਿਖਲਾਈ ਦਿੱਤੀ ਜਾਵੇ।ਉਕਤ ਸਬਦਾਂ ਦਾ ਪ੍ਰਗਟਾਵਾ ਬਾਇਓ ਮੈਡੀਕਲ ਵੇਸਟ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕੀਤਾ। ਉਨਾਂ ਕਿਹਾ ਕਿ ਬੜੀ ਖੁਸ਼ੀ ਤੇ ਤਸੱਲੀ ਦੀ ਗੱਲ ਹੈ ਕਿ ਪਿਛਲੇ ਪੰਜ ਸਾਲਾਂ ਦਰਮਿਆਨ ਸਰਕਾਰੀ ਹਸਪਤਾਲ, ਜੋ ਕਿ ਸਿਵਲ ਸਰਜਨ ਦੀ ਅਗਵਾਈ ਹੇਠ ਚੱਲਦੇ ਹਨ, ਵਿਚ ਇਸ ਕਚਰੇ ਦੀ ਸਾਂਭ-ਸੰਭਾਲ ਸਬੰਧੀ ਕੋਈ ਕੁਤਾਹੀ ਸਾਹਮਣੇ ਨਹੀਂ ਆਈ।
            ਢਿਲੋਂ ਨੇ ਹਦਾਇਤ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ-ਨਾਲ ਸਿਵਲ ਸਰਜਨ ਦਫਤਰ ਵੀ ਇਸ ਸਬੰਧੀ ਸਬੰਧਤ ਕਰਮਚਾਰੀਆਂ ਨੂੰ ਨਿਰੰਤਰ ਸਿਖਲਾਈ ਦੇਵੇ।ਉਨਾਂ ਇੱਬਣ ਕਲਾਂ ਵਿਚ ਇਸ ਸਬੰਧੀ ਚੱਲ ਰਹੇ ਪਲਾਂਟ ਦਾ ਖ਼ੁਦ ਜਾਇਜ਼ਾ ਲੈਣ ਬਾਰੇ ਆਖਦੇ ਕਿਹਾ ਕਿ ਮੈਡੀਕਲ ਕੂੜੇ ਨੂੰ ਚੰਗੀ ਤਰਾਂ ਸੰਭਾਲਣਾ ਬੇਹਦ ਜਰੂਰੀ ਹੈ ਕਿਉਂਕਿ ਇਸ ਵਿਚ ਰਤੀ ਭਰ ਕੁਤਾਹੀ ਕੋਈ ਤਰਾਂ ਦੇ ਜੋਖਮ ਖੜੇ ਕਰ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਡਾ. ਰਮੇਸ਼ਪਾਲ ਸਿੰਘ, ਚੀਫ ਫਾਰਮਾਸਿਸਟ ਆਰ.ਕੇ ਦੇਵਗਨ, ਡਾ. ਪ੍ਰਭਜੋਤ ਕੌਰ ਜੌਹਲ, ਡਾ. ਹਰਦੀਪ ਸਿੰਘ ਨਿਰਵਾਣ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply