ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਸਪੇਨ ਵਿਚ ਹੋਈਆਂ ਵੂਮੈਨ ਯੂਥ ਬਾਕਸਿੰਗ ਗੇਮਜ਼ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕੌਮਲਪ੍ਰੀਤ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਸ਼ਾਗਿਰਦ ਕੋਮਲਪ੍ਰੀਤ ਦੇ ਵਾਪਿਸ ਵਤਨ ਪਰਤਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਕੋਮਲਪ੍ਰੀਤ ਨੂੰ ਵੀਰਵਾਰ ਸਕੂਲ ਪੁੱਜਣ `ਤੇ ਡੀ.ਈ.ਓ ਸਲਵਿੰਦਰ ਸਿੰਘ ਸਮਰਾ, ਡੀ.ਐਸ.ਓ ਗੁਰਲਾਲ ਸਿੰਘ, ਪ੍ਰਿੰਸੀਪਲ ਮਨਮੀਤ ਕੌਰ ਤੇ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਉਨਾ ਨੇ ਕੋਮਲਪ੍ਰੀਤ ਨੂੰ 5100 ਅਤੇ ਰਾਸ਼ਟਰੀ ਕੋਚ ਬਲਕਾਰ ਸਿੰਘ ਨੂੰ 3100 ਰੁਪਏ ਦੀ ਨਗਦ ਰਾਸ਼ੀ ਵੀ ਦਿਤੀ।ਇਸ ਮੋਕੇ ਡੀ.ਈ.ਓ ਸਲਵਿੰਦਰ ਸਿੰਘ ਸਮਰਾ ਤੇ ਪ੍ਰਿੰਸੀਪਲ ਮਨਮੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਾਕਸਿੰਗ ਹਰ ਲੜਕੀ ਨੂੰ ਸਿੱਖਣੀ ਚਾਹੀਦੀ ਹੈ ਤਾਂ ਕਿ ਇਹ ਖੇਡ ਦੇ ਨਾਲ ਨਾਲ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਕੰਮ ਆਉਂਦੀ ਹੈ ਤੇ ਸਰੀਰ ਵੀ ਤੰਦਰੂਸਤ ਰਹਿੰਦਾ ਹੈ।
ਪ੍ਰਿੰਸੀਪਲ ਮਨਮੀਤ ਕੌਰ ਨੇ ਡੀਐਸਓ ਗੁਰਲਾਲ ਸਿੰਘ ਤੋਂ ਰਾਸ਼ਟਰੀ ਕੌਚ ਬਲਕਾਰ ਸਿੰਘ ਨੂੰ ਕੰਟ੍ਰੈਕਟ ਬੈਸ ਉਪਰ ਸੈਨਚਰੀ ਕੋਚ ਰੱਖਣ ਦੀ ਮੰਗ ਵੀ ਕੀਤੀ।ਇਸ ਮੋਕੇ ਵਿਪਨ ਤੇਜੀ, ਜਸਵੰਤ ਰਾਏ, ਡੀ.ਪੀ.ਈ ਸਲਵਿੰਦਰ ਸਿੰਘ, ਕੁਲਜਿੰਦਰ ਸਿੰਘ ਮੱਲੀ, ਪੀਟੀਆਈ ਸਰਬਜੀਤ ਕੌਰ, ਯੋਗਪਾਲ, ਚੇਤਨ ਤੇੜਾ, ਬਿਕਰਮਜੀਤ ਸਿੰਘ, ਰਾਕੇਸ਼ ਸਿੰਘ, ਕਰਮਜੀਤ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਨਵਦੀਪ ਕੌਰ, ਹਰਵਿੰਦਰ ਕੌਰ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media