Sunday, April 26, 2026

ਗੁਰਦਾਸਪੁਰ ਲੋਕ ਸਭਾ ਚੋਣ ਹਲਕੇ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਵਿਖੇ 22 ਤੋਂ 29 ਅਪ੍ਰੈਲ ਤੱਕ

ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਰਾਮਵੀਰ ਆਈ.ਏ.ਐਸ ਨੇ ਜਾਰੀ ਬਿਆਨ `ਚ Ramvir DCਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ 01-ਗੁਰਦਾਸਪੁਰ ਲੋਕ ਸਭਾ ਚੋਣ ਹਲਕਾ ਲਈ ਨਾਮਜਦਗੀਆਂ ਭਰਨ ਦੀ ਪ੍ਰਕਿਰਿਆ ਜ਼ਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵਿਖੇ 22 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ।
        ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪਠਾਨਕੋਟ ਵਿਚਲੇ ਤਿੰਨਾਂ ਅਸੈਬਲੀ ਸੈਗਮੈਂਟਾਂ 001-ਸੁਜਾਨੁਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ ਦੀਆਂ ਜ਼ਿਲ੍ਹਾ/ ਹਲਕਾ ਪੱਧਰ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ 01-ਗੁਰਦਾਸਪੁਰ, ਲੋਕ ਸਭਾ ਚੋਣ ਹਲਕਾ ਲਈ ਜਿਹੜਾ ਵੀ ਵਿਅਕਤੀ ਚੋਣ ਲੜਨ ਦਾ ਇਛੱਕ ਹੈ, ਉਹ ਆਪਣੀ ਨਾਮਜਦਗੀ 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਰਿਟਰਨਿੰਗ ਅਫ਼ਸਰ 01-ਗੁਰਦਾਸਪੁਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦਾ ਹੈ।ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ-2019 ਸਬੰਧੀ ਚੋਣ ਖਰਚੇ ਦੀ ਹੱਦ ਕੇਵਲ 70,00000 ਰੁਪਏ (ਸੱਤਰ ਲੱਖ ਰੁਪਏ) ਹੈ।ਡਿਪਟੀ ਕਮਿਸ਼ਨਰ ਵਲੋਂ ਦੱਸਿਆ ਗਿਆ ਕਿ ਜਨਰਲ ਉਮੀਦਵਾਰ ਲਈ ਸਕਿਊਰਿਟੀ ਦੀ ਰਾਸ਼ੀ 25,000/-ਰੁਪਏ ਅਤੇ ਅਨਸੂਚਿਤ ਜਾਤੀ/ ਜਨਜਾਤੀ ਦੇ ਉਮੀਦਵਾਰਾਂ ਲਈ ਸਕਿਊਰਿਟੀ ਦੀ ਰਕਮ ਇਸ ਰਾਸ਼ੀ ਦਾ ਅੱਧ ਹੈ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਦੀਆਂ ਆਮ ਚੋਣਾਂ-2019 ਦੀ ਨੋਟੀਫਿਕੇਸ਼ਨ 22 ਅਪ੍ਰੈਲ ਨੂੰ ਹੋਵੇਗੀ, ਨੋਮੀਨੇਸ਼ਨ ਲੈਣ ਦੀ ਅੰਤਿਮ ਮਿਤੀ 29 ਅਪ੍ਰੈਲ, ਨੋਮੀਨੇਸ਼ਨ ਦੀ ਜਾਂਚ ਦੀ 30 ਅਪ੍ਰੈਲ 2019  ਉਮੀਦਵਾਰਾਂ ਦਾ ਨਾਮ ਵਾਪਿਸ ਲੈਣ ਦੀ ਅੰਤਿਮ ਮਿਤੀ    2 ਮਈ, ਪੋਲਿੰਗ ਦੀ 19 ਮਈ  ਅਤੇ ਵੋਟਾਂ ਦੀ ਗਿਣਤੀ ਦੀ 23 ਮਈ 2019 ਨੂੰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 27 ਮਈ ਤੋਂ ਪਹਿਲਾਂ ਚੋਣਾਂ ਦਾ ਕੰਮ ਸਮਾਪਤ ਕੀਤਾ ਜਾਣਾ ਹੈ।    
        ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਚੋਣ ਲੜਨ ਵਾਲੇ ਉਮੀਦਵਾਰਾਂ, ਸਮੁੱਚੀਆਂ ਰਾਜੀਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ, ਹਸਪਤਾਲਾਂ ਅਤੇ ਆਮ ਜਨਤਾ ਦੇ ਘਰਾਂ ਦੇ ਪਾਸ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਵੇ ਅਤੇ ਹਦਾਇਤਾਂ ਅਨੁਸਾਰ ਚੋਣ ਦੇ ਐਲਾਨ ਹੋਣ ਤੋਂ ਚੋਣਾਂ ਦੇ ਰਿਜਲਟ ਦਾ ਐਲਾਨ ਹੋਣ ਤੱਕ ਰਾਤ 10:00 ਵਜੇ ਤੋਂ ਸਵੇਰੇ 06:00 ਤੱਕ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਕਰਨ ਦੀ ਬਿਲਕੁੱਲ ਮਨਾਹੀ ਹੈ।ਚੋਣ ਲੜਨ ਵਾਲੇ ਉਮੀਦਵਾਰ, ਰਾਜਨੀਤਿਕ ਪਾਰਟੀਆਂ ਭਾਰਤ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤੇ (ਮਾਡਲ ਕੋਡ ਆਫ਼ ਕੰਡਕਟ) ਸਬੰਧੀ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੈਸ ਮੀਡੀਆ/ਇਲੈਕਟ੍ਰਾਨਿਕ ਮੀਡੀਆ / ਰੈਲੀਆਂ/ ਆਦਿ ਰਾਹੀਂ ਆਪਣਾ ਚੋਣ ਪ੍ਰਚਾਰ ਕਰਨ ਤਾਂ ਜੋ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

 

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply