ਭੀਖੀ, 21 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਖਰ ਕਾਫੀ ਦਿਨਾਂ ਤੋਂ ਵੱਖ-ਵੱਖ ਨਾਵਾਂ ’ਤੇ ਚੱਲ ਰਹੀਆਂ ਅਟਕਲਾਂ ਨੂੰ ਖਤਮ ਕਰਦਿਆਂ ਕਾਂਗਰਸ ਹਾਈਕਮਾਂਡ ਵਲੋਂ ਬਠਿੰਡਾ ਤੇ ਫਿਰੋਜ਼ਪੁਰ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਐਲਾਨ ਕਰ ਦਿੱਤਾ ਗਿਆ।ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਵਾਨਗੀ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨੀਕ ਵਲੋਂ ਲਿਖਤੀ ਪ੍ਰੈਸ ਰਿਲੀਜ਼ ਰਾਹੀਂ ਕੀਤਾ ਗਿਆ ਹੈ। ਬਠਿੰਡਾ ਤੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਉਮਦਿਵਾਰ ਬਣਾਉਣ `ਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਰਾਜਾ ਵੜਿੰਗ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਗਿੱਦੜ਼ਬਾਹਾ ਤੋਂ ਮੌਜੂਦਾ ਵਿਧਾਇਕ ਹਨ।ਇਸ ਵਾਰ ਮਨਪ੍ਰੀਤ ਬਾਦਲ ਵਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜੇ ਜਾਣ ਤੋਂ ਨਾਂਹ ਕੀਤੇ ਜਾਣ ਕਰ ਕੇ ਕਾਂਗਰਸ ਨੂੰ ਉਮੀਦਵਾਰਾਂ ਦੀ ਚੋਣ ’ਚ ਮੁਸ਼ਕਿਲ ਆ ਰਹੀ ਸੀ, ਕਿਉਂਕਿ ਅਕਾਲੀ ਦਲ ਦੇ ਮੁਕਾਬਲੇ ਲਈ ਕੋਈ ਹੋਰ ਮਜ਼ਬੂਤ ਉਮੀਦਵਾਰ ਸਾਹਮਣੇ ਨਹੀਂ ਸੀ ਆ ਰਿਹਾ।ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਵੀ ਬਠਿੰਡਾ ਤੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ ਤੇ ਆਖਰ ਕਾਂਗਰਸ ਨੂੰ ਨੌਜਵਾਨ ਚਿਹਰੇ ਵੜਿੰਗ ਨੂੰ ਹੀ ਮੈਦਾਨ ’ਚ ਉਤਾਰਨਾ ਪਿਆ ਹੈ।ਕਸਬਾ ਭੀਖੀ ਵਿੱਚ ਕਾਂਗਰਸੀ ਆਗੂਆਂ ਵਲੋਂ ਰਾਜਾ ਵੜਿੰਗ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਇਸ ਮੌਕੇ ਕਾਂਗਰਸੀ ਆਗੂ ਸੰਦੀਪ ਮਹਿਤਾ, ਵਿਨੋਦ ਕੁਮਾਰ ਪ੍ਰਧਾਨ ਨਗਰ ਪੰਚਾਇਤ ਭੀਖੀ, ਨੀਟਾ ਜੋਸ਼ੀ, ਮਲਕੀਤ ਸਿੰਘ, ਰਾਜ ਕੁਮਾਰ ਰਾਜੂ, ਪ੍ਰਦੀਪ ਕੁਮਾਰ ਦੀਪੂ, ਰਾਮ ਸਿੰਘ ਰੋਮੀ, ਦੀਪੂ ਕੁਮਾਰ ਅਤੇ ਸ਼ਹਿਰ ਵਾਸੀ ਮੋਜੂਦ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media