ਜੰਡਿਆਲਾ ਗੁਰੂ, 21 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੀਆਂ 15 ਵਾਰਡਾਂ ਵਿਚੋਂ ਕਾਂਗਰਸੀ ਆਗੂ ਲੋਕ ਸਭਾ ਚੋਣਾਂ ਦੋਰਾਨ ਵੱਡੀ ਲੀਡ ਨਾਲ ਜਸਬੀਰ ਸਿੰਘ ਡਿੰਪਾ ਦੀ ਜਿੱਤ ਵਿੱਚ ਆਪਣਾ ਯੋਗਦਾਨ ਪਾਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਨੇ ਵਾਰਡ ਨੰਬਰ 11 ਵਿੱਚ ਘਰ-ਘਰ ਕੀਤੇ ਜਾ ਰਹੇ ਪ੍ਰਚਾਰ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟਰਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਕਾਫੀ ਸਮਰਥਨ ਦਿੱਤਾ ਜਾ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿਚੋਂ ਕਾਂਗਰਸੀ ਉਮੀਦਵਾਰ ਡਿੰਪਾ ਜਿੱਤ ਹਾਸਿਲ ਕਰਨਗੇ।
ਇਸ ਮੌਕੇ ਨਗਰ ਕੋਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਦੇ ਪਤੀ ਅਮਰਜੀਤ ਸਿੰਘ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਯੂਥ ਕਾਂਗਰਸੀ ਆਗੂ ਵਿਕਾਸਪਾਲ ਪਾਸੀ, ਅੰਮ੍ਰਿਤ ਘਣਗਸ, ਮਨਜਿੰਦਰ ਸਿੰਘ ਹੈਪੀ ਚੇਅਰਮੈਨ ਮਾਝਾ ਜੋਨ ਭਗਵਾਨ ਵਾਲਮੀਕੀ ਸੰਗਰਸ਼ ਦਲ, ਸੋਨੂ ਚੋਪੜਾ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਬਾਬਾ ਨੰਦ ਲਾਲ, ਸੁਰਿੰਦਰ ਛਾਬੜਾ, ਬਾਬਾ ਰਾਮਸ਼ਰਨ, ਲਾਡੀ ਪਹਿਲਵਾਨ, ਸੁਰਜੀਤ ਸਿੰਘ, ਸਲੀਮ, ਬਿੱਲਾ, ਰੇਸ਼ਮ ਮਸੀਹ ਆਦਿ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media