ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਆਯੂਸ਼ ਮੰਤਰਾਲਾ ਅਤੇ ਵਿਗਿਆਨਕ ਅਤੇ ਸਨਅਤੀ ਖੋਜ ਦੀ ਕੌਂਸਲ (ਸੀ ਐਸ ਆਈ ਆਰ) ਨਵੀਂ ਦਿੱਲੀ ਦਰਮਿਆਨ ਦਵਾਈਆਂ ਦੇ ਰਵਾਇਤੀ ਸਿਸਟਮ ਅਤੇ ਇਸ ਦੇ ਆਧੁਨਿਕ ਵਿਗਿਆਨ ਨਾਲ ਰਵਾਇਤੀ ਸਹਿਯੋਗ ਬਾਰੇ ਇਕ ਸਹਿਮਤੀ ਪੱਤਰ (ਐਮ.ਓ.ਯੂ) `ਤੇ ਦਸਤਖਤ ਕੀਤੇ ਗਏ। ਇਸ ਐਮ.ਓ.ਯੂ `ਤੇ ਆਯੂਸ਼ ਮੰਤਰਾਲਾ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਅਤੇ ਸੀ.ਐਸ.ਆਈ.ਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਡੇ ਅਤੇ ਸਕੱਤਰ ਡੀ.ਐਸ.ਆਈ.ਆਰ ਵਲੋਂ ਦੋਹਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ।
ਇਸ ਮੌਕੇ ਬੋਲਦੇ ਹੋਏ ਸਕੱਤਰ ਨੇ ਕਿਹਾ ਕਿ ਰਵਾਇਤੀ ਦਵਾਈਆਂ ਦੇ ਵਿਸ਼ਵ ਭਰ ਵਿੱਚ ਵਧ ਰਹੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਗੱਲ ਦੀ ਲੋੜ ਹੈ ਕਿ ਇਸ ਵਿਗਿਆਨ ਨੂੰ ਪ੍ਰਵਾਨ ਕਰਨ ਲਈ ਬਹੁਮੁੱਖੀ ਅਤੇ ਨਵੀਆਂ ਪਹੁੰਚਾਂ ਅਪਣਾਈਆਂ ਜਾਣ।ਉਨ੍ਹਾਂ ਕਿਹਾ ਕਿ ਰਵਾਇਤੀ ਸਿਹਤ ਸੰਭਾਲ ਅਤੇ ਆਧੁਨਿਕ ਮੁੱਢਲੇ ਵਿਗਿਆਨ ਦੇ ਮਿਸ਼ਰਣ ਵਿਚ ਨਵੀਆਂ ਖੋਜਾਂ ਕਰਨ ਦੀ ਵੱਡੀ ਸੰਭਾਵਨਾ ਮੌਜੂਦ ਹੈ, ਜੋ ਕਿ ਵੱਖ-ਵੱਖ ਮੁਢਲੀਆਂ ਧਾਰਨਾਵਾਂ ਬਾਰੇ ਵੇਰਵਾ ਦੇਣ ਲਈ ਵਰਤੀ ਜਾ ਸਕਦੀ ਹੈ।
ਸੀ.ਐਸ.ਆਈ.ਆਰ ਦੇ ਡੀ.ਜੀ ਨੇ ਦੋਹਾਂ ਸੰਗਠਨਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਅਤੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸਾਂਝੇ ਖੋਜ ਅਤੇ ਵਿਕਾਸ ਯਤਨਾਂ ਵਿੱਚ ਸਹਿਯੋਗ ਵਧਾਉਣ ਨਾਲ ਮੁਢਲੇ ਵਿਗਿਆਨ ਤੋਂ ਪ੍ਰਮਾਣਿਕਤਾ ਤੱਕ ਅਤੇ ਉਸ ਤੋਂ ਬਾਅਦ ਉਤਪਾਦ ਦੇ ਵਿਕਾਸ ਨਾਲ ਇਸ ਅਹਿਮ ਖੇਤਰ ਵਿੱਚ ਭਾਰਤ ਦੀ ਦੇਣ ਦਾ ਸਿਰਫ ਰਾਸ਼ਟਰੀ ਪੱਧਰ `ਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ `ਤੇ ਤੇਜ਼ੀ ਨਾਲ ਵਿਕਾਸ ਹੋਵੇਗਾ।ਇਸ ਅੰਤਰ ਮੰਤਰਾਲਾ ਸਹਿਯੋਗ ਦੇ ਭਵਿੱਖ ਸਬੰਧੀ ਯਤਨਾਂ ਵਿੱਚ ਡਾਟਾ ਮਾਈਨਿੰਗ ਅਤੇ ਵਿਸ਼ਲੇਸ਼ਣ ਅਤੇ ਬਨਾਵਟੀ ਗਿਆਨ ਵਿਚ ਵਾਧਾ ਹੋਵੇਗਾ ਅਤੇ ਇਸ ਨਾਲ ‘ਰਵਾਇਤੀ ਗਿਆਨ, ਜੋ ਕਿ ਦਵਾਈਆਂ ਦੀ ਖੋਜ ਅਤੇ ਵਿਕਾਸ ਤੋਂ ਪ੍ਰੇਰਿਤ ਹੁੰਦਾ ਹੈ’ ਅਤੇ ‘ਦਵਾਈ ਖੁਰਾਕ ਵਜੋਂ’ ਦੀ ਧਾਰਨਾ ਸਾਹਮਣੇ ਆਵੇਗੀ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media