Thursday, March 5, 2026

ਮਾਤਾ ਅਵਤਾਰ ਕੌਰ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ ਵਿਖੇ ਜਲ ਪ੍ਰਵਾਹ

ਕੀਰਤਪੁਰ ਸਾਹਿਬ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ PUNJ2604201917ਸਤਿਕਾਰਯੋਗ ਮਾਤਾ ਅਵਤਾਰ ਕੌਰ (85) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏੇ ਸਨ ਦੀਆਂ ਅਸਥੀਆਂ ਅੱਜ ਗੁਰਦਵਾਰਾ ਸ੍ਰੀ ਪਤਾਲਪੁਰੀ ਸਾਹਿਬ (ਕੀਰਤਪੁਰ ਸਾਹਿਬ) ਦੇ ਅਸਥਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ।ਇਸ ਤੋਂ ਪਹਿਲਾਂ ਸ੍ਰੀ ਜਪੁ ਜੀ ਸਾਹਿਬ ਦੇ ਪਾਠ ਦੀ ਅਰਦਾਸ ਉਪਰੰਤ ਸਤਿਨਾਮ ਵਾਹਿਗੁਰੂ ਦਾ ਨਿਰੰਤਰ ਜਾਪ ਕੀਤਾ ਗਿਆ।
               ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਭਾਈ ਜਸਬੀਰ ਸਿੰਘ ਖਾਲਸਾ, ਸੰਤ ਪ੍ਰਦੀਪ ਸਿੰਘ ਬੋਰੇਵਾਲ, ਭਾਈ ਈਸ਼ਰ ਸਿੰਘ, ਸੰਤ ਇੰਦਰਜੀਤ ਸਿੰਘ ਸਹੌੜਾ, ਬਾਬਾ ਸੁਖਵਿੰਦਰ ਸਿੰਘ ਨਿੱਕੇ ਘੁਮਣਾ ਵਾਲੇ, ਹੈਡ ਗ੍ਰੰਥੀ ਫੂਲਾ ਸਿੰਘ ਤਖਤ ਸ੍ਰੀ ਕੇਸਗੜ ਸਾਹਿਬ, ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਭਾਈ ਅਮਰਜੀਤ ਸਿੰਘ ਚਾਵਲਾ, ਕੁਲਦੀਪ ਸਿੰਘ ਰੋਡੇ, ਰਤਨ ਸਿੰਘ ਜਫਰਵਾਲ, ਗੁਰਿੰਦਰਪਾਲ ਸਿੰਘ ਗੋਰਾ, ਦਲਜੀਤ ਸਿੰਘ ਭਿੰਡਰ, ਸਰਬਜੀਤ ਸਿੰਘ ਪੰਜ ਪਿਆਰੇ, ਜਸਬੀਰ ਸਿੰਘ ਮੈਨੇਜਰ ਕੇਸਗੜ ਸਾਹਿਬ, ਬਲਵਿੰਦਰ ਸਿੰਘ ਮੈਨੇਜਰ, ਮਨਦੀਪ ਸਿੰਘ ਜ਼ੋਹਲ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਪ੍ਰਿੰਸੀਪਲ ਵੀਰਪਾਲ ਸਿੰਘ, ਗੁਰਦੇਵ ਸਿੰਘ ਰਜਣ, ਭਾਈ ਰਣਧੀਰ ਸਿੰਘ ਗੜਾ ਸਾਹਿਬ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਕਮਲਜੀਤ ਸਿੰਘ ਟਾਹਲੀਆਣਾ, ਬਾਬਾ ਹਰਪਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਅਜਵਿੰਦਰ ਸਿੰਘ ਰਾੜਾ ਸਾਹਿਬ, ਭਾਈ ਕਸ਼ਮੀਰ ਸਿੰਘ ਪਟਿਆਲਾ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਕਰਮਜੀਤ ਸਿੰਘ ਟਿਬਾ ਸਾਹਿਬ, ਭੁਪਿੰਦਰ ਸਿੰਘ ਪਟਿਆਲਾ, ਤਰਲੋਚਨ ਸਿੰਘ ਹੁਸ਼ਿਆਰਪੁਰ, ਬਾਬਾ ਸੁਰਜੀਤ ਸਿੰਘ ਮਹਿਰੋ, ਬਾਬਾ ਰਸ਼ਪਾਲ ਸਿੰਘ ਝੋਕਮਹੜੋ, ਭਾਈ ਸੁਖਦੇਵ ਸਿੰਘ ਅਨੰਦਪੁਰ, ਮਾਤਾ ਕੁਲਵੰਤ ਕੌਰ ਮੁੰਡਾਪਿੰਡ, ਬਾਬਾ ਜੀਵਾ ਸਿੰਘ, ਨਿਰਮਲ ਜੀਤ ਸਿੰਘ ਪਟਿਆਲਾ, ਹਰਚੰਦ ਸਿੰਘ ਮਹਿਤਾ, ਜਰਨੇਲ ਸਿੰਘ , ਬਾਬਾ ਅਜੀਤ ਸਿੰਘ ਮਹਿਤਾ ਚੌਕ ਆਦਿ ਮੌਜੂਦ ਸਨ।
            ਮਾਤਾ ਅਵਤਾਰ ਕੌਰ ਨਮਿਤ ਪਾਠ ਦਾ ਭੋਗ ਅਤੇ ਅਰਦਾਸ ਸਮਾਗਮ ਉਹਨਾਂ ਦੇ ਨਗਰ ਪਿੰਡ ਧੁੰਮਾਂ ਵਿਖੇ 30 ਅਪ੍ਰੈਲ ਦਿਨ ਮੰਗਲਵਾਰ 11.00 ਤੋਂ 2.00 ਵਜੇ ਤੱਕ ਹੋਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply