Monday, September 28, 2026

ਪੁਲੀਸ ਮੁਲਾਜ਼ਮ ਨੇ ਕੀਤੀ ਆਤਮ ਹੱਤਿਆ

ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਵਿਖੇ ਪੁਲਿਸ ਸਟੇਸ਼ਨ `ਚ ਹੌਲਦਾਰ ਵਲੋਂ ਆਪਣੇ ਕੁਆਰਟਰ `ਚ ਫਾਹਾ ਲੈ ਕੇ ਆਤਮ PUNJ2704201901ਹੱਤਿਆ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਹਾਇਕ ਥਾਣੇਦਾਰ ਪਾਲਾ ਸਿੰਘ ਨੇ ਦੱਸਿਆ ਕਿ ਹੌਲਦਾਰ ਜੁਗਰਾਜ ਸਿੰਘ ਜੋ ਮੰਡੀ ਕਲਾਂ ਦਾ ਵਸਨੀਕ ਸੀ, ਜੋ ਆਪਣੇ ਪਰਿਵਾਰ ਸਮੇਤ ਥਾਣੇ ਕੁਆਰਟਰ `ਚ ਰਹਿੰਦਾ ਸੀ।ਉਹ ਪਿਛਲੇ ਲੰਬੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਵਿਚ ਸੀ।ਸਵੇਰੇ ਉਸ ਦੀ ਪਤਨੀ ਤੇ ਬੇਟੀ ਘਰ ਨਹੀਂ ਸਨ ਤਾਂ ਉਸ ਨੇ ਕੁਆਰਟਰ `ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply