ਭਿੱਖੀਵਿੰਡ, 27 ਅਪਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕਰੈਟਕ ਅਲਾਇੰਸ ਦੇ ਉਮੀਦਵਾਰ
ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬ ਏਕਤਾ ਪਾਰਟੀ ਵਲੋਂ ਚੋਣ ਲੜ ਰਹੇ ਹਨ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਅਥਲੀਟ ਗਗਨਦੀਪ ਸਿੰਘ ਵੜੈਚ ਰੋਡ ਸ਼ੋਅ ਕਰਨਗੇ।ਇਸ ਦੌਰਾਨ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਦਿੱਤੀ ਲਾਸਾਨੀ ਸ਼ਹਾਦਤ ਅਤੇ ਸਿਰੜ੍ਹ ਬਾਰੇ ਵੀ ਲੋਕਾਂ ਨੂੰ ਉਹ ਜਾਣੂ ਕਰਵਾਉਣਗੇ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਮਾਛੀਕੇ ਹਲਕਾ ਖੇਮਕਰਨ ਜਨਰਲ ਸਕੱਤਰ ਪੰਜਾਬ ਕਿਸਾਨ ਵਿੰਗ ਪੰਜਾਬ ਏਕਤਾ ਪਾਰਟੀ ਪ੍ਰਧਾਨ ਨੇ ਦੱਸਿਆ ਕਿ ਗਗਨਦੀਪ ਸਿੰਘ ਵੱਲੋ ਸਮਾਜ ਸੇਵਾ ਦੇ ਤੌਰ `ਤੇ ਹੀ ਇਹ ਸਭ ਕੀਤਾ ਜਾ ਰਿਹਾ ਹੈ, ਤਾਂ ਜੋ ਹੱਕ ਸੱਚ ਦੀ ਇਸ ਲੜਾਈ ਵਿੱਚ ਉਹ ਆਪਣਾ ਯੋਗਦਾਨ ਪਾ ਸਕਣ।
ਉਨਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਵਿੱਚ ਐਤਵਾਰ ਨੂੰ ਸਵੇਰੇ 7:30 ਵਜੇ ਜੰਡਿਆਲਾ ਗੁਰੂ ਤੋਂ ਧੀਰੇ ਕੋਟ, ਗਹਿਰੀ ਮੰਡੀ, ਭੰਗਵਾਂ, ਗਦਲੀ, ਖਹਿਰਾ, ਦਸਮੇਸ਼ ਨਗਰ, ਢਪੱਈਆਂ, ਸੈਦੋ ਲੇਹਲ, ਖੁਜਾਲਾ ਆਦਿ ਪਿੰਡਾਂ ਵਿੱਚ ਦੌੜ ਲਗਾ ਕੇ ਅਥਲੀਟ ਗਗਨਦੀਪ ਬੀਬੀ ਦਾ ਸਮਰਥਨ ਕਰਨਗੇ।ਇਹ ਦੌੜ ਕੁੱਲ 25 ਕਿਲੋਮੀਟਰ ਦੇ ਲਗਭਗ ਬਣਦੀ ਹੈ।ਇਹ ਪੈਂਡਾ ਮੋਟਰਸਾਈਕਲਾਂ ਦੀ ਰੈਲੀ ਦੇ ਨਾਲ-ਨਾਲ ਦੌੜ ਲਗਾ ਕੇ ਵੀ ਤੈਅ ਕੀਤਾ ਜਾਵੇਗਾ।
Punjab Post Daily Online Newspaper & Print Media