Saturday, March 7, 2026

ਲੋਕ ਸਭਾ ਚੋਣਾਂ ਦੀ ਰਿਹਰਸਲ 28 ਅਪ੍ਰੈਲ ਨੂੰ – 13 ਹਜ਼ਾਰ ਤੋਂ ਵੱਧ ਕਰਮਚਾਰੀ ਲੈਣਗੇ ਹਿੱਸਾ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ ਅਤੇ 19 ਮਈ ਨੂੰ ਹੋ ਰਹੀਆਂ ਚੋਣਾਂ ਦੀ Votes1ਰਿਹਰਸਲ 28 ਅਪ੍ਰੈਲ ਨੂੰ ਹੋਵੇਗੀ ਅਤੇ ਇਸ ਰਿਹਰਸਲ ਵਿਚ 13 ਹਜਾਰ ਤੋ ਵੱਧ ਸਰਕਾਰੀ ਕਰਮਚਾਰੀ ਹਿੱਸਾ ਲੈਣਗੇ ਅਤੇ ਰਿਹਰਸਲ ਦੋਰਾਨ ਅਮਲੇ ਨੂੰ ਮਤਦਾਨ ਪ੍ਰਕਿਰਿਆ ਦੇ ਨਾਲ-ਨਾਲ ਈ.ਵੀ ਐਮਜ਼ ਅਤੇ ਵੀ.ਵੀ.ਪੀ.ਏ.ਟੀ ਨੂੰ ਪੋਲਿੰਗ ਬੂਥ ’ਤੇ ਸਥਾਪਿਤ ਕਰਨ ਤੋਂ ਮੋਕ ਪੋਲ, ਅਸਲ ਪੋਲ, ਪੋਲਿੰਗ ਬਾਅਦ ਈ.ਵੀ ਐਮਜ਼ ਤੇ ਵੀ.ਵੀ.ਪੀ.ਏ.ਟੀ ਦੀ ਉਚਿੱਤ ਢੰਗ ਨਾਲ ਸਾਂਭ-ਸੰਭਾਲ ਬਾਰੇ ਵਿਸਤਾਰ ਸਹਿਤ ਦੱਸਿਆ ਜਾਵੇਗਾ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਿੰਮਾਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਡਿਊਟੀ ਲਈ ਸਾਰੇ ਕਰਮਚਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆ ਵਿਚ ਚੋਣ ਰਿਹਰਸਲ ਵੱਖ ਵੱਖ ਥਾਵਾਂ ਤੇ ਹੋਵੇਗੀ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀ ਰਿਹਰਸਲ ਸਰਕਾਰੀ ਇੰਸਟੀਚਿਉਟ ਆਫ ਗਾਰਮੈਟ ਤਕਨਾਲੋਜੀ, ਮਾਈ ਭਾਗੋ ਸਰਕਾਰੀ ਪੋਲੀਟੈਕਨੀਲ ਕਾਲਜ ਅੰਮ੍ਰਿਤਸਰ, ਵਿਧਾਨ ਸਭਾ ਹਲਕਾ ਪੱਛਮ ਦੀ ਰਿਹਰਸਲ ਆਡੀਟੋਰੀਅਮ ਹਾਲ ਖਾਲਸਾ ਕਾਲਜ, ਅੰਮਿ੍ਰਤਸਰ ਕੇਦਰੀ ਦੀ ਰਿਹਰਸਲ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ, ਅੰਮ੍ਰਿਤਸਰ ਪੂਰਵੀ ਦੀ ਰਿਹਰਸਲ ਖਾਲਸਾ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੱਖਣੀ ਦੀ ਰਿਹਰਸਲ ਖਾਲਸਾ ਕਾਲਜ ਫਾਰ ਫਾਰਮੈਸੀ ਹਾਲ, ਅਟਾਰੀ ਵਿਧਾਨ ਸਭਾ ਹਲਕੇ ਦੀ ਰਿਹਰਸਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਜੰਡਿਆਲਾ ਗੁਰੂ ਵਿਧਾਨਸਭਾ ਹਲਕੇ ਦੀ ਰਿਹਰਸਲ ਖਾਲਸਾ ਕਾਲਜ ਫਾਰ ਇੰਜਨਿਰਅੰਗ ਅਤੇ ਟੈਕਨਾਲੋਜੀ ਗੇਟ ਨੰ: 4 ਰਣਜੀਤ ਐਵੀਨਿਊੂ, ਬਾਬਾ ਬਕਾਲਾ ਵਿਧਾਨਸਭਾ ਦੀ ਰਿਹਰਸਲ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਅਜਨਾਲਾ ਵਿਧਾਨ ਸਭਾ ਹਲਕੇ ਦੀ ਰਿਹਰਸਲ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਵਿਧਾਨ ਸਭਾ ਹਲਕੇ ਦੀ ਰਿਹਰਸਲ ਸਰਕਾਰੀ ਨਰਸਿੰਗ ਕਾਲਜ ਸਰਕੂਲਰ ਰੋਡ ਅੰਮਿ੍ਰਤਸਰ ਅਤੇ ਮਜੀਠਾ ਵਿਧਾਨ ਸਭਾ ਹਲਕੇ ਦੀ ਰਿਹਰਸਲ ਮਲਟੀਪਰਪਜ਼ ਹਾਲ ਦੂਜੀ ਮੰਜਲ ਮਾਈ  ਭਾਗੋ ਸਰਕਾਰੀ ਪੋਲੀਟੈਕਨਿਕ ਕਾਲਜ ਮਜੀਠਾ ਰੋਡ ਅੰਮਿ੍ਰਤਸਰ ਵਿਖੇ ਹੋਵੇਗੀ।
        ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿੰਨਾਂ ਕਰਮਚਾਰੀਆਂ ਦੀ ਡਿਊਟੀ ਰਿਹਰਸਲ ਲਈ ਲਗਾਈ ਗਈ ਹੈ ਉਹ ਆਪੋ ਆਪਣੇ ਸਥਾਨਾਂ ਤੇ ਸਵੇਰੇ 10 ਵਜੇ ਰਿਪੋਰਟ ਕਰਨਗੇ।ਉਨਾਂ ਕਿਹਾ ਕਿ ਰਿਹਰਸਲ ਵਿਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
        ਜਿਸ ਦੌਰਾਨ ਚੋਣ ਅਮਲੇ ਨੂੰ ਮਤਦਾਨ ਪ੍ਰਕਿਰਿਆ ਦੇ ਨਾਲ-ਨਾਲ ਈ.ਵੀ ਐਮਜ਼ ਅਤੇ ਵੀ.ਵੀ.ਪੀ.ਏ.ਟੀ ਨੂੰ ਪੋਲਿੰਗ ਬੂਥ ’ਤੇ ਸਥਾਪਿਤ ਕਰਨ ਤੋਂ ਮੋਕ ਪੋਲ, ਅਸਲ ਪੋਲ, ਪੋਲਿੰਗ ਬਾਅਦ ਈ ਵੀ ਐਮਜ਼ ਤੇ ਵੀ.ਵੀ.ਪੀ.ਏ.ਟੀ ਦੀ ਉਚਿੱਤ ਢੰਗ ਨਾਲ ਸਾਂਭ-ਸੰਭਾਲ ਬਾਰੇ ਵਿਸਤਾਰ ਸਹਿਤ ਦੱਸਿਆ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply