Wednesday, May 14, 2025

ਪਿੰਡ ਝੰਡੇਰ ਵਿਖੇ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ `ਚ ਵਿਸ਼ਾਲ ਚੋਣ ਰੈਲੀ

ਵਿਧਾਨ ਸਭਾ ਹਲਕਾ ਅਜਨਾਲਾ ਤੋਂ ਔਜਲਾ ਸਭ ਤੋਂ ਵੱੱਧ ਲੀਡ ਜੇਤੂ ਰਹਿਣਗੇ- ਅਜਨਾਲਾ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੂਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ PUNJ2804201901ਵਿੱਚ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ ਤੇ ਜ਼ਿਲ੍ਹਾ ਯੂਥ ਕਾਂਗਰਸ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਸਾਂਝੀ ਅਗਵਾਈ ਹੇਠ ਸਰਕਲ ਝੰਡੇਰ ਦੀ ਇਕ ਵਿਸ਼ਾਲ ਚੋਣ ਰੈਲੀ ਪਿੰਡ ਝੰਡੇਰ ਵਿਖੇ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਾਜਰੀ ਭਰੀ।
              ਰੈਲੀ ਦੌਰਾਨ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਦੌਰਾਨ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਕਾਲੀ- ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਕਿਸਾਨੀ, ਮਜ਼ਦੂਰ ਤੇ ਨੌਜੁਆਨੀ ਦੇ ਪੱਲੇ ਸਿਰਫ ਨਿਰਾਸ਼ਾ ਹੀ ਪਈ ਕਿਉਂਕਿ ਗਠਜੋੜ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਸੈਂਕੜੈ ਨੌਜੁਆਨ ਬੇਰੁਜਗਾਰੀ ਦੇ ਆਲਮ ਤੇ ਕਿਸਾਨ-ਮਜ਼ਦੂਰ ਕਰਜੇ ਦੇ ਬੋਝ ਹੇਠ ਆਪਣੀ ਜੀਵਨ ਲੀਲਾ ਸਮਾਪਤ ਕਰ ਗਏੇ। ਪਰ ਗਠਜੋੜ ਆਗੂਆਂ ਨੂੰ ਪੰਜਾਬ ਨੂੰ ਲੁੱਟਣ ਤੇ ਪੰਜਾਬੀਆਂ ਨੂੰ ਕੁਟਣ ਤੋਂ ਇਲਾਵਾ ਹੋਰ ਕਿਸੇ ਦਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਮਿਲਿਆ। ਸ. ਅਜਨਾਲਾ ਨੇ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲ਼ੀ ਪੰਜਾਬ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨੀ ਤੇ ਮਜ਼ਦੂਰੀ ਨੂੰ ਕਰਜੇ ਦੇ ਜੰਜਾਲ ਤੋਂ ਬਾਹਰ ਕੱਢਣ ਲਈ ਮਤਾ ਪਾਸ ਕਰਕੇ ਪੰਜਾਬ ਦੇ ਕਿਸਾਨਾਂਦੇ ਕਰਜੇ ਨੂੰ ਮੁਆਫ ਕਰਨ ਦਾ ਮਤਾ ਪਾਸ ਕਰ ਦਿਤਾ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਿਸਾਨਾਂ ਦਾ 35 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਜਦਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਦੇ ਕਰਜਿਆਂ ਤੇ ਵੀ ਲਾਲ ਲਕੀਰ ਵੱਜਣ ਜਾ ਰਹੀ ਹੈ।
                ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਦੀ ਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਵਲੋਂ ਆਪਣੀ ਹਾਰ ਨੂੰ ਸਾਹਮਣੇ ਦੇਖਦਿਆਂ ਸੰਵੇਦਨਸ਼ੀਲ਼ ਤੇ ਧਾਰਮਿਕ ਮੁਦਿਆਂ ਤੇ ਰਾਜਨੀਤੀ ਕਰਦਿਆਂ ਦੇਸ ਵਾਸੀਆਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਦੇਸ ਦੀ ਸੱਤਾ ਤੇ ਕਾਬਜ ਹੋਣ ਦੇ ਹਵਾਈ ਸੁਫਨੇ ਦੇਖੇ ਜਾ ਰਹੇ ਹਨ ਜਿਸਨੂੰ ਦੇਸ਼ ਵਾਸੀ ਕਦੇ ਕਬੂਲ ਨਹੀਂ ਕਰਨਗੇ ਤੇ ਮੋਦੀ ਸਰਕਾਰ ਨੂੰ ਕੇਂਦਰ ਵਿਚੋਂ ਉਖਾੜ ਸੁੱਟਣਗੇ। ਸ. ਔਜਲਾ ਨੇ ਕਿਹਾ ਕਿ ਕੇਂਦਰ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਸਰਕਾਰ ਬਨਣ ਤੇ ਗਰੀਬ ਪਰਿਵਾਰ ਦੇ ਖਾਤੇ ਵਿੱਚ ਹਰ ਮਹੀਨੇ 6000 ਰੁਪਏ ਦੇ ਹਿਸਾਬ ਨਾਲ 72000 ਰੁਪਏ ਸਲਾਨਾ ਪਾਏ ਜਾਇਆ ਕਰਨਗੇ।
               ਇਸ ਸਮੇਂ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ ਅਜਨਾਲਾ, ਸਰਪੰਚ ਸੁਖਪਾਲ ਸਿੰਘ ਸੁਖ ਕੰਦੋਵਾਲੀ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ, ਜ਼ਿਲ਼੍ਹਾ ਪ੍ਰੀਸ਼ਦ ਮੈਂਬਰ ਪ੍ਰਸ਼ੋਤਮ ਸਿੰਘ ਖਤਰਾਏ, ਰਣਜੀਤ ਸਿੰਘ ਰਾਣਾ ਭੱਖਾ ਬਲਾਕ ਸੰਮਤੀ ਮੈਂਬਰ, ਸਰਪੰਚ ਅਮਨ ਝੰਡੇਰ, ਬਾਊ ਝੰਡੇਰ, ਸਤਿੰਦਰ ਸਿੰਘ ਟੋਨੀ ਮਾਛੀਨੰਗਲ, ਜਸਬੀਰ ਸਿੰਘ ਸਰਪੰਚ ਕੋਟਲੀ ਸੱਕਿਆਂ ਵਾਲੀ, ਸਰਪੰਚ ਗੁਰਮੁਖ ਸਿੰਘ ਮੋਹਨ ਭੰਡਾਰੀਆਂ, ਮਨਪ੍ਰੀਤ ਝੰਡੇਰ, ਮਨਜੀਤ ਸਿੰਘ ਰੰਧਾਵਾ ਕੁਰਾਲੀਆਂ, ਬਾਪੂ ਜੀਵਨ ਸਿੰਘ ਝੰਡੇਰ, ਰੁਪਿੰਦਰਪਾਲ ਝੰਡੇਰ, ਗੁਰਮੁਖ ਸਿੰਘ ਮੋਹਨ ਭੰਡਰੀਆਂ, ਸਰਪੰਚ ਬਿਕਰਮਜੀਤ ਸਿੰਘ ਬੋਹੜਵਾਲਾ, ਸਰਪੰਚ ਜਸਬੀਰ ਸਿੰਘ ਕੋਟਲੀ, ਰਣਜੀਤ ਸਿੰਘ ਵਸੀਕਾ, ਬੱਬੂ ਚੇਤਨਪੁਰਾ, ਕਸ਼ਮੀਰ ਸਿੰਘ ਮਾਕੋਵਾਲ, ਸਾ: ਸਰਪੰਚ ਸਕੱਤਰ ਸਿੰਘ ਸਹਿੰਸਰਾ, ਰਾਜੂ ਘੁਕੇਵਾਲੀ, ਹਰਜੀਤ ਸਿੰਘ ਸਰਕਾਰੀਆ, ਸਰਪੰਚ ਗੁਰਬਚਨ ਸਿੰਘ ਖਤਰਾਏ ਕਲਾਂ, ਸਤਵਿੰਦਰ ਜੌਹਲ, ਸਰਪੰਚ ਬਲਵਿੰਦਰ ਸਿੰਘ ਹਰਦੋਪੁਤਲੀ, ਨਿਰਮਲ ਸਿੰਘ ਕੋਟਲਾ ਸਦਰ, ਸੁਖਵੰਤ ਸਿੰਘ ਸਰਪੰਚ ਚੇਤਨਪੁਰਾ, ਦਲਜੀਤ ਸਿੰਘ ਲਸ਼ਕਰੀ ਨੰਗਲ, ਗੁਰਲਾਲ ਸਿੰਘ ਕੋਟਲਾ ਸਦਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ।
 

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …

Leave a Reply