ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਸਿਰੇ ਤੇ ਪਹੁੰਚਾਉਂਦਿਆਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਜ਼ਿਲ੍ਹਾ ਪ੍ਰੀਸ਼ਦ ਮੈੈਂਬਰ ਦਿਲਰਾਜ ਸਿੰਘ ਸਰਕਾਰੀਆ ਦੀ ਸਾਂਝੀ ਅਗਵਾਈ ਹੇਠ ਸਰਹੱਦੀ ਕਸਬੇ ਭਿੰਡੀ ਸੈਦਾਂ ਵਿਖੇ ਇਕ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਜਿਸ ਵਿੱਚ ਕਣਕ ਦੀ ਵਾਢੀ ਦਾ ਸਮਾਂ ਹੋਣ ਦੇ ਬਾਵਜ਼ੂਦ ਵੀ ਵੱਡੀ ਗਿਣਤੀ ਵਿੱਚ ਨੌਜੁਆਨ, ਮਹਿਲਾਵਾਂ ਤੇ ਕਾਂਗਰਸੀ ਵਰਕਰਾਂ ਨੇ ਹਿਸਾ ਲਿਆ।
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੋਵਾਂ ਦੀ ਇਕੋ ਨੀਤੀ ਹੈ ਕਿ ਧਰਮ ਦੇ ਆਧਾਰ ਤੇ ਸਮਾਜ ਵਿੱਚ ਵੰਡੀਆਂ ਪਾਉਣੀਆਂ ਤੇ ਸਮਾਜ ਵਿੱਚ ਧਰਮ ਦੇ ਨਾਮ ਤੇ ਵਖਰੇਵਾਂ ਪੈਦਾ ਕਰਕੇ ਫਿਰਕਾਪ੍ਰਸਤੀ ਨੂੰ ਹਵਾ ਦੇਣਾ।ਸਰਕਾਰੀਆ ਨੇ ਕਿਹਾ ਕਿ ਫਿਰਕਾਪ੍ਰਸਤੀ ਨੂੰ ਸ਼ਹਿ ਦੇਣ ਵਾਲੀਆਂ ਦੋਵਾਂ ਪਾਰਟੀਆਂ ਨੇ ਆਪਣੇ ਰਾਜਕਾਲ ਵਿੱਚ ਗਰੀਬੀ ਨੂੰ ਖਤਮ ਨਹੀਂ ਕੀਤਾ ਸਗੋਂ ਗਰੀਬਾਂ ਨੂੰ ਹੀ ਖਤਮ ਕਰਨ ਦੀ ਨੀਤੀ ਤੇ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 10 ਸਾਲ ਦੇ ਰਾਜਕਾਲ ਦੌਰਾਨ ਬਦਲੇ ਦੀ ਸਿਆਸਤ ਕਰਦਿਆਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਕੇ ਹੋਛੀ ਰਾਜਨੀਤੀ ਦਾ ਸਬੂਤ ਦਿਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਦੇਸ਼ ਦੀ ਸੱਤਾ ਤੇ ਕਾਬਜ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇਬਾਜੀ ਕਰਦਿਆਂ ਪੰਜਾਬ ਦੇ ਵਿਕਾਸ ਲਈ ਸਿਰਫ ਲਾਰੇ ਹੀ ਲਾਏ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ, ਸੁਰਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸੱਤਾ ਸਿੰਘ ਭਿੰਡੀ ਸੈਦਾਂ, ਸਰਪੰਚ ਦਿਲਬਾਗ ਸਿੰਘ ਮਿਆਦੀ ਕਲਾਂ, ਦਿਲਰਾਜ ਸਿੰਘ ਸੋਨੂੰ ਲਾਹੌਰੀਆ, ਗਗਨਦੀਪ ਖੁਸੂਪੁਰਾ, ਕੁਲਵੰਤ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਮੈਕੀ ਭਿੰਡੀ ਸੈਦਾਂ, ਸਰਪੰਚ ਬਲਬੀਰ ਸਿੰਘ ਜਸਰਾਊਰ, ਸੁਰਜੀਤ ਸਿੰਘ ਮੈਂਬਰ, ਮਨਜਿੰਦਰ ਸਿੰਘ ਭਿੰਡੀ ਸੈਦਾਂ, ਇੰਦਰਜੀਤ ਸਿੰਘ ਸਰਪੰਚ ਝੁੰਜ, ਸਰਪਮਚ ਗੁਰਮੀਤ ਸਿੰਘ ਟੰਨਾਣਾ, ਸਰਪੰਚ ਰਾਜਬੀਰ ਸਿੰਘ ਵਰਿਆਂਹ, ਸਰਪੰਚ ਰਮਨਦੀਪ ਸਿੰਘ ਘੋਗਾ, ਸਰਪੰਚ ਸ਼ਰਮਾ ਸਿੰਘ ਭੱਗੂਪੁਰ ਬੇਟ, ਸਰਪੰਚ ਭੋਲਾ ਸਿੰਘ ਛੰਨ ਖਵਾਲੀ, ਲਖਵਿੰਦਰ ਸਿੰਘ ਸਰਪੰਚ ਕੋਟਲੀ, ਜੈਮਲ ਸਿੰਘ ਸਰਪੰਚ ਭਿੰਡੀ ਔਲਖ ਖੁਰਦ, ਸਰਪੰਚ ਜਗਦੀਸ਼ ਸਿੰਘ ਭਿੰਡੀ ਔਲਖ ਕਲਾਂ ਸਮੇਤ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …