Wednesday, March 4, 2026

ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਔਜਲਾ ਵੱਡੀ ਲੀਡ ਨਾਲ ਜੇਤੂ ਰਹਿਣਗੇ- ਸਰਕਾਰੀਆ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ PUNJ2804201904ਸਰਕਾਰੀਆ ਤੇੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਨੇ ਪਿੰਡ ਚੂਚਕਵਾਲ ਤੇ ਪਿੰਡ ਚੋਗਾਵਾਂ ਵਿਖੇ ਕਰਵਾਈਆਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਹਾਜਰ ਕਾਂਗਰਸੀ ਵਰਕਰਾਂ ਨੂੰ ਵੀ ਸੰਬੋਧਨ ਕੀਤਾ।
ਲੋਪੋਕੇ ਵਿਖੇ ਹੋਈ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਅਕਾਲੀ ਆਗੂਆਂ ਨੇ ਪੰਜਾਬ ਨੂੰ ਦੋਹੀਂ ਹੱਥੀ ਲੁੱਟਿਆ ਤੇ ਹੱਕ ਮੰਗਦੇ ਪੰਜਾਬ ਵਾਸੀਆਂ ਨੂੰ ਕੁੱਟਿਆ।ਸਰਕਾਰੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਇਕ ਅਕਾਲੀ ਆਗੂ ਦੇ ਇਸ਼ਾਰੇ `ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਕਾਂਗਰਸੀ ਵਰਕਰਾਂ ਤੇ ਨਜਾਇਜ਼ ਪਰਚਿਆਂ ਸਮੇਤ ਲੁੱਟਣ ਕੁੱਟਣ ਦਾ ਭਾਰੀ ਤਸ਼ੱਦਦ ਕੀਤਾ।ਸਰਕਾਰੀਆ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਲਕਾ ਵਾਸੀਆਂ ਤੇ ਢਾਹੇ 10 ਸਾਲ ਦੇ ਜੁਲਮਾਂ ਦਾ ਬਦਲਾ ਲੋਕ ਵੋਟ ਰਾਹੀਂ ਲੈਂਦੇ ਹੋਏ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣਗੇ।
               ਇਸ ਸਮੇਂ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ ਮੈਂਬਰ ਜ਼ਿਲ਼੍ਹਾ ਪ੍ਰੀਸ਼ਦ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੀ ਨਲਾਇਕੀ ਕਾਰਨ ਨਸ਼ਿਆਂ ਦੀ ਮਾਰ ਹੇਠ ਆਏ ਬੇਰੁਜਗਾਰ ਨੌਜੁਆਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਿਸੇਸ਼ ਨੀਤੀ ਤਹਿਤ ਥਾਂ-ਥਾਂ ਤੇ ਰੁਜਗਾਰ ਮੇਲੇ ਲਗਾ ਕੇ ਉਨ੍ਹਾਂ ਨੂੰ ਰੁਜਗਾਰ ਦਿਤਾ ਜਾ ਗਿਆ ਹੈ।
            ਇਸ ਸਮੇਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਨੇ ਆਪਣੇ ਪਿਛਲੇ ਚੋਣ ਮਨੋਰਥ ਪੱਥਰ ਵਿੱਚ ਕੀਤੇ ਵਾਅਦਿਆਂ ਨੂੰ ਇਕ ਸਿਆਸੀ ਜੁਮਲਾ ਦੱਸਿਆ ਸੀ, ਜਦਕਿ ਇਸ ਵਾਰ ਵੀ ਭਾਜਪਾ ਦਾ ਚੋਣ ਮਨੋਰਥ ਪੱਤਰ ਜੁਮਲਾ ਸਾਬਤ ਹੋਣ ਵਾਲਾ ਹੈ।ਔਜਲਾ ਨੇ ਕਿਹਾ ਕਿ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਦੱਸਣ ਵਾਲੇ ਪ੍ਰਧਾਨ ਮੰਤਰੀ ਮੋਦੀ ਇਕ ਨਕਲੀ ਚੌਕੀਦਾਰ ਸਾਬਤ ਹੋਏ ਹਨ, ਦੇਸ਼ ਦਾ ਨਕਲੀ ਚੌਕੀਦਾਰ ਸੁੱਤਾ ਰਿਹਾ ਤੇ ਉਨ੍ਹਾਂ ਦੇ ਰਾਜ ਵਿੱਚ ਹੀ ਵਿਜੈ ਮਾਲਿਆ, ਲਲਿਤ ਮੋਦੀ ਤੇ ਨੀਰਵ ਮੋਦੀ ਦੇਸ਼ ਦੇ ਅਰਬਾਂ ਰੁਪਏ ਤੇ ਡਾਕਾ ਮਾਰਕੇ ਵਿਦੇਸ਼ ਦੌੜ ਗਏ।
ਇਸ ਸਮੇਂ ਉਨਾਂ ਨਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ, ਸ਼ੈਲਿੰਦਰਜੀਤ ਸਿੰਘ ਸ਼ੈਲੀ ਮੀਡੀਆ ਸਕੱਤਰ ਕੈਬਨਿਟ ਮੰਤਰੀ ਸਰਕਾਰੀਆ, ਗੁਰਦੇਵ ਸਿੰਘ ਸ਼ਹੂਰਾ ਮੈਂਬਰ ਜਿਲ੍ਹਾ ਪ੍ਰੀਸ਼ਦ, ਪੰਜਾਬ ਕਾਂਗਰਸ ਕਮੇਟੀ ਮੈਂਬਰ ਸਰਪੰਚ ਬਲਵਿੰਦਰ ਕੌਰ ਚੱਕ ਮਿਸ਼ਰੀ ਖਾਂ, ਰਣਯੋਧ ਸਿੰਘ ਮਾਨਾਂਵਾਲਾ, ਅਮਨਦੀਪ ਸਿੰਘ ਕੱਕੜ, ਮਨਜੀਤ ਸਿੰਘ ਰੰਧਾਵਾ ਕੁਰਾਲੀਆਂ, ਸਰਪੰਚ ਸੁਖਪਾਲ ਸਿੰਘ ਸੁੱਖ ਕੰਦੋਵਾਲੀ, ਸਰਪੰਚ ਜਸਕਰਨ ਸਿੰਘ ਲੋਪੋਕੇ, ਅਮਰਿੰਦਰ ਸਿੰਘ ਪੰਨੂੰ, ਸਤਿੰਦਰ ਸਿੰਘ ਗੋਲਡੀ ਹੇਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply