Sunday, November 9, 2025

ਕਾਂਗਰਸੀ ਉਮੀਦਵਾਰ ਔਜਲਾ ਦੇ ਹੱਕ ‘ਚ ਅਜਨਾਲਾ ਵਿਖੇ ਵਿਸ਼ਾਲ ਚੋਣ ਰੈਲੀ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੂਖਬੀਰ ਸਿੰਘ) -ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਮੈੈਦਾਨ ਵਿੱਚ ਦੂਸਰੀ ਵਾਰ ਕਿਸਮਤ ਅਜਮਾ ਰਹੇ ਕਾਂਗਰਸੀ PUNJ2804201903ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਯੂਥ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਤੇ ਜੁਗਰਾਜ ਸਿੰਘ ਅਜਨਾਲਾ ਦੀ ਸਾਂਝੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਜਿਸ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਨੇ ਹਿਸਾ ਲਿਆ।
               ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਵੋਟ ਦਾ ਅਸਲੀ ਹੱਕਦਾਰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਸ਼ ਦੀ ਸੰਸਦ ਵਿੱਚ ਉਠਾਉਣ ਵਾਲਾ ਗੁਰਜੀਤ ਸਿੰਘ ਔਜਲਾ ਹੈ ਜਿਸਨੇ ਸੰਸਦ ਵਿੱਚ ਅੰਮ੍ਰਿਤਸਰ ਦੀ ਅਵਾਜ ਬਣਕੇ ਕਿਸਾਨੀ, ਮਜ਼ਦੂਰੀ ਤੇ ਨੌਜੁਆਨੀ ਦੇ ਮੁੱੱਦਿਆਂ ਨੂੰ ਪ੍ਰਮੁਖਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਦੀ ਸੱਤਾ ਤੇ 10 ਸਾਲ ਰਾਜ ਕਰਕੇ ਗਏ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਹਫੜਾ-ਦਫੜੀ ਵਿੱਚ ਲਏੇ ਦੇਸ਼ ਵਿਰੋਧੀ ਫੈਸਲਿਆਂ ਕਾਰਨ ਕੋਈ ਵੀ ਭਾਜਪਾ ਦਾ ਸੂਬਾ ਆਗੂ ਚੋਣ ਮੈਦਾਨ ਵਿੱਚ ਆਉਣ ਲਈ ਤਿਆਰ ਨਹੀਂ ਜਿਸ ਕਾਰਨ ਭਾਜਪਾ ਨੇ ਪੈਰਾਸ਼ੂਟ ਰਾਹੀਂ ਪੰਜਾਬ ਤੋਂ ਬਾਹਰਲੇ ਉਮੀਦਵਾਰਾਂ ਦੀ ਸਿਆਸੀ ਬਲੀ ਲੈਣ ਲਈ ਪੰਜਾਬ ਦੇ ਚੋਣ ਮੈਦਾਨ ਵਿੱਚ ਉਤਾਰਿਆ। ਸ. ਅਜਨਾਲਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਵਲੋਂ ਭੇਜੇ ਬਾਹਰੀ ਉਮੀਦਵਾਰਾਂ ਦਾ ਚੋਣ ਨਤੀਜਾ ਵੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਚੋਣ ਵਰਗਾ ਹੋਵੇਗਾ।
ਚੋਣ ਰੈਲੀ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਦੇ ਸੰਸਦ ਮੈਂਬਰ (ਸਮੇਤ ਅਕਾਲੀ ਦਲ ਪ੍ਰਧਾਨ ਦੀ ਸੰਸਦ ਮੈਂਬਰ ਪਤਨੀ) ਵਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚੁੱਪ ਵੱਟੀ ਰੱਖੀ। ਸ. ਔਜਲਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਹਮੇਸ਼ਾਂ ਧਰਮ ਦੇ ਨਾਮ ਤੇ ਰਾਜਨੀਤੀ ਕਰਦਿਆਂ ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤੀ ਦੀ ਅੱਗ ਚ’ ਸੁੱਟਿਆ ਹੈ, ਧਰਮ ਦੇ ਨਾਮ ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਤੇ ਭਾਜਪਾ ਨੇ ਕਦੇ ਵੀ ਦੇਸ਼ ਦੇ ਵਿਕਾਸ ਦੀ ਗਲ ਨਹੀਂ ਕੀਤੀ। ਸ. ਔਜਲਾ ਨੇ ਕਿਹਾ ਕਿ ਨੋਟਬੰਦੀ ਤੇ ਜੀ.ਐਸ.ਟੀ. ਨੂੰ ਦੇਸ਼ ਹਿੱਤ ਵਿੱਚ ਦਸਣ ਵਾਲੀ ਭਾਜਪਾ ਅੱਜ ਇੰਨ੍ਹਾਂ  ਮੁਦਿਆਂ ਤੇ ਵੋਟਾਂ ਦੀ ਮੰਗ ਨਹੀਂ ਕਰ ਰਹੀ ਬਲਕਿ ਦੇਸ਼ ਦੇ ਬਹਾਦਰ ਫੌਜੀਆਂ ਦੇ ਨਾਮ ਤੇ ਝੂਠੀ ਰਾਜਨੀਤੀ ਕਰ ਰਹੀ ਹੈ।
                   ਇਸ ਸਮੇਂ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਭੱਖਾ, ਜੋਨ ਆਗੂ ਬਲਜੀਤ ਸਿੰਘ ਸਲੇਮਪੁਰਾ, ਆੜਤੀ ਕਾਰਜ ਸਿੰਘ ਦਾਲਮ, ਮਨਜੀਤ ਸਿੰਘ ਰੰਧਾਵਾ ਕੁਰਾਲੀਆਂ, ਪ੍ਰਵੀਨ ਕੁਕਰੇਜਾ, ਵਿਜੈ ਤ੍ਰੇਹਨ, ਐਡਵੋਕੇਟ ਬ੍ਰਿਜ ਮੋਹਨ ਔਲ, ਗੁਰਦੇਵ ਸਿੰਘ ਨਿੱਜਰ, ਮਨਿੰਦਰ ਸ਼ਰਾਫ, ਅਮਰਬੀਰ ਸਿੰਘ ਬੱਲ, ਗੁਰਵਿੰਦਰ ਸਿੰਘ ਗਿੰਦੂ ਗੁਜਰਪੁਰਾ, ਦਰਸ਼ਨ ਲਾਲ, ਰਜਿੰਦਰ ਸਿੰਘ ਪੰਛੀ, ਮਾ: ਬਲਵਿੰਦਰ ਸਿੰਘ, ਬਲਦੇਵ ਸਿੰਘ ਭੋਏਵਾਲੀ, ਜਸਵਿੰਦਰ ਸਿੰਘ ਸਰਪੰਚ ਪੰਜ ਗਰਾਈਆਂ, ਕਾਬਲ ਸਿੰਘ ਨੰਗਲ, ਬਲਦੇਵ ਸਿੰਘ ਸਰਾਂ, ਗੁਰਜੀਤ ਸਿੰਘ ਭੱਖਾ, ਅੰਮ੍ਰਿਤ ਮਟੀਆ ਸਮੇਤ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ।  
 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply