ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਸਾਹੋਕੇ ਢੱਡਰੀਆਂ ਦਾ ਵਿਦਿਆਰਥੀ ਰੋਹਿਤ ਸਿੰਘ ਪੀ.ਟੀ.ਸੀ ਵਾਈਸ ਆਫ਼ ਪੰਜਾਬ ਵਲੋਂ ਸ਼ੁਰੂ ਕੀਤੇ ਗਏ `ਛੋਟਾ ਚੈਂਪ` ਗਾਇਕੀ ਪ੍ਰਤੀਯੋਗਤਾ ਲਈ ਚੁਣਿਆ ਗਿਆ ਹੈ।ਇਹ ਮੁਕਾਬਲਾ ਪੀ.ਟੀ.ਸੀ ਨਿਊਜ਼ `ਤੇ ਸ਼ੁਰੂ ਹੋ ਰਿਹਾ ਹੈ।ਅੰਮਿ੍ਰਤਸਰ ਵਿਖੇ ਹੋਏ ਆਡੀਸ਼ਨ ਵਿੱਚ ਸੱਤਵੀਂ ਕਲਾਸ ਦੇ ਇਸ ਵਿਦਿਆਰਥੀ ਨੇ ਢੱਡਰੀਆਂ ਹਾਈ ਸਕੂਲ, ਆਪਣੇ ਪਿੰਡ ਅਤੇ ਪੂਰੇ ਜਿਲੇ ਸੰਗਰੂਰ ਦਾ ਨਾਂ ਰੌਸ਼ਨ ਕੀਤਾ ਹੈ।ਇਸ ਮੌਕੇ ਪੂਰੇ ਪਿੰਡ ਵੱਲੋਂ ਅਤੇ ਸਕੂਲ ਸਟਾਫ਼ ਵਲੋਂ ਖੁਸ਼ੀ ਜ਼ਾਹਰ ਕੀਤੀ ਗਈ।ਉਨ੍ਹਾਂ ਆਸ ਕੀਤੀ ਕਿ ਇਹ ਬੱਚਾ ਆਪਣੀ ਮਿਹਨਤ ਸਦਕਾ `ਛੋਟਾ ਚੈਂਪ` ਜਿੱਤ ਕੇ ਹੀ ਵਾਪਸ ਆਵੇਗਾ।ਇਸ ਮੌਕੇ ਸਕੂਲ ਇੰਚਾਰਜ ਬੂਟਾ ਖ਼ਾਨ ਮਾਸਟਰ ਜਗਰਾਜ ਸਿੰਘ ਲੌਂਗੋਵਾਲ, ਅਨਿਲ ਸ਼ਰਮਾ ਆਦਿ ਮੌਜੂਦ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …