Wednesday, March 4, 2026

ਜੰਡਿਆਲਾ ਗੁਰੂ ਹਲਕੇ `ਚ ਕਾਂਗਰਸ ਨੂੰ ਕਰਾਰਾ ਝਟਕਾ

ਮਜੀਠੀਆ ਦੀ ਅਗਵਾਈ ’ਚ `ਹੇਰ ਪਰਿਵਾਰ` ਅਕਾਲੀ ਦਲ ਵਿੱਚ ਸ਼ਾਮਲ

PUNJ3004201909 ਜੰਡਿਆਲਾ ਗੁਰੂ, 30 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਬਲ ਮਿਲਿਆ ਜਦ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਭਗਵਾਨਸਰ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ `ਹੇਰ ਪਰਿਵਾਰ` ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ `ਚ ਸ਼ਾਮਲ ਹੋਣ ਦਾ ਐਲਾਨ ਕੀਤਾ।PUNJ3004201910ਡਾ: ਦਲਬੀਰ ਸਿੰਘ ਵੱਰਕਾ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਰਣਬੀਰ ਸਿੰਘ ਹੇਰ ਅਤੇ ਦਰਜਨਾਂ ਪਰਿਵਾਰਾਂ ਨੂੰ ਮਜੀਠੀਆ ਨੇ ਸਿਰੋਪਾਓ ਦੇ ਕੇ ਪਾਰਟੀ ’ਚ ਸਵਾਗਤ ਕੀਤਾ।ਇਸ ਮੌਕੇ ਉਨਾਂ ਨਾਲ ਡਾ. ਦਲਬੀਰ ਸਿੰਘ ਵੇਰਕਾ, ਬਲਜੀਤ ਸਿੰਘ ਜਲਾਲ ਉਸਮਾ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਰਾਵਿੰਦਰਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ, ਸੰਨੀ ਸ਼ਰਮਾ ਸਾਬਕਾ ਮੀਤ ਪ੍ਰਧਾਨ, ਪ੍ਰਿੰਸੀਪਲ ਨੌਨਿਹਾਲ ਸਿੰਘ, ਗੁਲਜਾਰ ਸਿੰਘ ਧੀਰੇਕੋਟ, ਕਰਤਾਰ ਸਿੰਘ ਹੇਰ, ਸੁਰਿੰਦਰਪਾਲ ਸਿੰਘ ਸੁਰਜਨਸਿੰਘਵਾਲਾ, ਅਮਰਜੀਤ ਸਿੰਘ ਤਲਵੰਡੀ, ਸਰਪੰਚ ਅਮਰੀਕ ਸਿੰਘ, ਸਰਪੰਚ ਸਤਨਾਮ ਸਿੰਘ, ਹਰਦੀਪ ਸਿੰਘ ਹੇਰ, ਹਰਿੰਦਰਪਾਲ ਸਿੰਘ, ਕੁਲਦੀਪ ਸਿੰਘ,  ਪ੍ਰੀਕਸ਼ਤ ਸ਼ਰਮਾ, ਸਰੂਪ ਸਿੰਘ ਸੰਤ ਸ਼ਹਿਰੀ ਪ੍ਰਧਾਨ ਅਕਾਲੀ ਜੱਥਾ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਹਰਭਾਲ ਸਿੰਘ ਦੇਵੀਦਾਸਪੁਰ, ਜਸਵਿੰਦਰ ਸਿੰਘ ਗਹਿਰੀ ਮੰਡੀ, ਆਦਿ ਮੌਜੂਦ ਸਨ।

 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply