ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਨ ਵਲੋਂ ਅਪਨਾਈ ਗਈ ਆਊਟ ਸੋਰਸਿੰਗ ਠੇਕਾ ਪ੍ਰਣਾਲੀ ਤੋਂ ਰੌਹ ਵਿਚ ਆਏ ਮੁਲਾਜਮਾਂ ਨੇ ਜੀ.ਐਨ.ਡੀ.ਯੂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ 26 ਦਿਨ ਦੀ ਕਾਰਜਸ਼ੈਲੀ ਡੀ.ਸੀ ਰੇਟ `ਤੇ ਮੁਹੱਈਆ ਕਰਵਾਏ ਜਾਣ ਦੇ ਭਰੋਸੇ ਤੋਂ ਬਾਅਦ ਬੀਤੇ ਸ਼ੁਕਰਵਾਰ ਤੋਂ ਹੜਤਾਲ ਤੇ ਗਏ 500 ਦੇ ਕਰੀਬ ਠੇਕਾ ਮੁਲਾਜ਼ਮ ਆਪੋ ਆਪਣੇ ਕੰਮਾਂ ਕਾਜਾਂ `ਤੇ ਵਾਪਿਸ ਪਰਤ ਆਏ ਹਨ।ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ, ਅਟੈਂਡੈਂਟ, ਸੇਵਾਦਾਰ ਤੇ ਸਫਾਈ ਸੇਵਕਾਂ ਨੇ ਸਮੂਹਿਕ ਰੂਪ ਵਿਚ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ, ਜਿਸ ਨੂੰ ਔਜਲਾ ਨੇ ਜੀ.ਐਨ.ਡੀ.ਯੂ ੂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ।ਇਸ ਤੋਂ ਬਾਅਦ ਇਹ ਸਭ ਮੁਲਾਜ਼ਮ ਜੀ.ਐਨ.ਡੀ.ਯੂ ਦੇ ਰਾਮਤੀਰਥ ਰੋਡ ਗੇਟ ਤੇ ਇਕੱਠੇ ਹੋਏ ਤੇ ਫਿਰ ਜੀ.ਐਨ.ਡੀ.ਯੂ ਪ੍ਰਬੰਧਨ ਤੇ ਪੰਜਾਬ ਸਰਕਾਰ ਖਿਲਾਫ ਰੋਸ਼ ਮੁਜਾਹਰਾ ਕਰਦੇ ਹੋਏ ਨਾਅਰੇਬਾਜੀ ਕੀਤੀ। ਵੀ.ਸੀ ਦਫਤਰ ਬਾਹਰ ਇਕੱਠੇ ਹੋਏ ਠੇਕਾ ਮੁਲਾਜਮਾਂ ਨਾਲ ਵੀ.ਸੀ ਪ੍ਰੌਫੈਸਰ ਡਾਕਟਰ ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੌਫ. ਡਾ. ਕੇ.ਐਸ ਕਾਹਲੋਂ, ਓਰੀਅਨ ਸੇਫਟੀ ਐਂਡ ਸਕਿਓਰਿਟੀ ਸਰਵਿਸਜ਼ ਮੋਹਾਲੀ ਦੇ ਏ.ਜੀ.ਐਮ ਨੀਰਜ ਸੂਰੀ, ਮੁੱਖ ਸੁਰੱਖਿਆ ਅਧਿਕਾਰੀ ਸੁਖਦੇਵ ਸਿੰਘ ਧੰਜ਼ਲ ਨੇ ਮੁਲਾਕਾਤ ਕੀਤੀ। ਉਨਾਂ ਨੇ ਮੁਲਾਜਮਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਤਾਲਮੇਲ ਤੇ ਨਰਮ ਸ਼ਰਤਾਂ ਤਹਿਤ ਕੰਮ ਲਿਆ ਜਾਵੇਗਾ ਤੇ ਬਣਦਾ ਯੋਗ ਮਿਹਨਤਾਨਾ ਦਿੱਤਾ ਜਾਵੇਗਾ, ਜਦਕਿ ਵੀ.ਸੀ ਪ੍ਰੌ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜੁੜਿਆ ਹੈ, ਜੀ.ਐਨ.ਡੀ.ਯੂ ਪ੍ਰਬੰਧਨ ਇਸ ਵਿਚ ਕੋਈ ਦਖਲਅੰਦਾਜੀ ਤੇ ਫੇਰਬਦਲ ਨਹੀ ਕਰ ਸਕਦਾ।ਵੀ.ਸੀ ਦੇ ਜਵਾਬ ਤੋਂ ਨਾ ਖੁੱਸ਼ ਠੇਕਾ ਮੁਲਾਜਮਾਂ ਨੇ ਜੀ.ਐਨ.ਡੀ.ਯੂ ਦੇ ਛੇਹਰਟਾ ਰੋਡ ਸਥਿਤ ਮੁੱਖ ਦਰਵਾਜੇ ਤੇ ਧਰਨਾ ਦੇ ਕੇ ਸਵੇਰੇ 11 ਵਜ੍ਹੇ ਤੋਂ ਲੈ ਕੇ ਦੁਪਹਿਰ 1 ਵਜ੍ਹੇ ਤੱਕ ਧਰਨਾ ਦਿੱਤਾ।
ਇਸ ਮੋਕੇ ਕੋਂਸਲਰ ਸਵਰਾਜ ਸਿੰਘ ਢਿਲੋਂ ਤੇ ਏ.ਸੀ.ਪੀ ਪੱਛਮੀ ਦੇਵ ਦੱਤ ਸ਼ਰਮਾ ਦੇ ਵਲੋਂ ਇਹ ਮਾਮਲਾ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਜੀ.ਐਨ.ਡੀ.ਯੂ ਪ੍ਰਬੰਧਨ ਦੇ ਕੋਲ ਉਠਾਉਣ ਦੇ ਵਿਸ਼ਵਾਸ ਤੋਂ ਬਾਅਦ ਧਰਨਕਾਰੀ ਸ਼ਾਂਤ ਹੋਏ, ਪਰ ਵਾਪਿਸ ਆਪਣੇ ਕੰਮਾਂ ਤੇ ਨਹੀ ਗਏ।ਦੁਪਹਿਰ ਤਿੰਨ ਵਜ੍ਹੇ ਦੇ ਕਰੀਬ ਮੁੱੜ ਰਜਿਸਟਰਾਰ ਪ੍ਰੋ. ਡਾਕਟਰ ਕੇ.ਐਸ ਕਾਹਲੋਂ ਵਲੋਂ ਮੁੱੜ ਠੇਕਾ ਮੁਲਾਜਮਾਂ ਦੇ ਨਾਲ ਮੁਲਾਕਾਤ ਕਰਕੇ 26 ਦਿਨ ਦੀ ਮੁਕੰਮਲ ਕਾਰਜਸ਼ੈਲੀ ਤੋਂ ਬਾਅਦ ਡੀ.ਸੀ ਰੇਟ `ਤੇ ਤਨਖਾਹ (ਕਰੀਬ 7300 ਰੁਪਏ) ਦੇਣ ਅਤੇ ਇਸ ਬਾਬਤ ਮਿਤੀ 30 ਅਪ੍ਰੈਲ ਨੂੰ ਅਧਿਕਾਰਤ ਤੋਰ ਤੇ ਸਰਕੂਲਰ ਜਾਰੀ ਕਰਨ ਦੇ ਭਰੋਸੇ ਤੋਂ ਬਾਅਦ ਠੇਕਾ ਮੁਲਾਜਮ ਮੁੱੜ ਆਪਣੇ ਕੰਮਾਂ ਤੇ ਪਰਤ ਗਏ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media