Sunday, April 19, 2026

ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਲਈ ਕੀਤਾ ਚੋਣ ਪ੍ਰਚਾਰ

ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਸਾਬਕਾ ਸੰਸਦੀ ਸਕੱਤਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ PUNJ0305201908ਕੌਰ ਸਿੱਧੂ ਭੀਖੀ ਵਿਖੇ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੀ।ਉਨ੍ਹਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਬਾਦਲਾਂ ਦੇ ਰਾਜ ਦੌਰਾਨ ਜਥੇਦਾਰਾਂ ਨੇ ਗੁਰਦੁਆਰਿਆਂ ਦੇ ਪੈਸੇ ਨਹੀਂ ਛੱਡੇ ਅਤੇ ਇਹ ਲੋਕਾਂ ਦਾ ਦਸਵਾਂ ਦਸਵੰਧ ਵੀ ਖਾ ਗਏ, ਜਿਸ ਕਰਕੇ ਇਨ੍ਹਾਂ ਤੋਂ ਪੰਜਾਬ ਦੇ ਵਿਕਾਸ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਮੰਚ ਤੋਂ ਦੋਸ਼ ਲਾਇਆ ਕਿ ਅਕਾਲੀਆਂ ਨੇ ਸ਼ਰੇਆਮ ਝੂਠ ਬੋਲ ਕੇ ਪੰਜਾਬ ਦੀ ਜਨਤਾ ਨੂੰ 10 ਸਾਲ ਲੁੱਟਿਆ ਅਤੇ ਕੁਟਿਆ ਹੈ।ਉਨਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਹੱਕ ਵਿਚ ਬਰੇਟਾ, ਬੁਢਲਾਡਾ, ਮਾਨਸਾ ਅਤੇ ਭੀਖੀ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
          ਉਨ੍ਹਾਂ ਆਪਣੀ ਧੂੰਆਂਧਾਰ ਤਕਰੀਰ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਜਾਗਦੀ ਜਮੀਰ ਨਾਲ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਜੇ ਬਠਿੰਡਾ ਖੇਤਰ ਲਈ ਵਿਕਾਸ ਸਬੰਧੀ ਇਮਾਨਦਾਰ ਹੁੰਦੇ ਤਾਂ ਕਿਸਾਨ ਦੀ ਫਸਲ ਦੀ ਸਾਂਭ-ਸੰਭਾਲ ਲਈ ਇਕ ਵੱਡਾ ਕੋਲਡ ਸਟੋੋਰ ਇਸ ਇਲਾਕੇ ਵਿਚ ਸਥਾਪਿਤ ਕਰਦੇ, ਪ੍ਰੰਤੂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਵਿਕਾਸ ਵੱਲ ਹੀ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਵਿਕਾਸ ਭੂ-ਮਾਫੀਆਂ, ਟਰਾਂਸਪੋਰਟ, ਹੋਟਲ ਬਿਜਨੈਸ, ਕੇਬਲ ਮਾਫੀਆ, ਰੇਤ ਮਾਫੀਆਂ `ਤੇ ਕਬਜ਼ਾ ਕਰਕੇ ਆਪਣੀ ਜਾਇਦਾਦ ਵਿੱਚ ਅਥਾਹ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗ ਚੁੱਕੇ ਹਨ, ਹੁਣ ਬਾਦਲਾਂ ਦੀ ਚਾਪਲੂਸੀ ਅਤੇ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ `ਤੇ ਬੋਲਦਿਆਂ ਕਿਹਾ ਕਿ ਜਿੰਨ੍ਹਾਂ ਦੇ ਰਾਜ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟੇ ਗਏ, ਉਨ੍ਹਾਂ ਨੂੰ ਪੰਜਾਬ ਦੀ ਜਨਤਾ ਕਦੇ ਵੀ ਮਾਫ ਨਹੀਂ ਕਰੇਗੀ।ਕੇਂਦਰ ਦੀ ਮੋਦੀ ਸਰਕਾਰ `ਤੇ ਹਮਲਾ ਕਰਦਿਆਂ ਹਰ ਗਰੀਬ ਦੇ ਖਾਤੇ ਵਿੱਚ 15 ਲੱਖ ਪਾ ਦੇਣ ਦੇ ਕੀਤੇ ਵਾਅਦਿਆਂ ਨੂੰ ਪੂਰਾ ਕੀ ਕਰਨਾ ਸੀ, ਸਗੋਂ ਲੋਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਪੈਸੇ ਵੀ ਬੈਕਾਂ ਵਾਲਿਆਂ ਨੇ ਆਪਣੇ ਖਰਚਿਆਂ ਵਿੱਚ ਵਰਤ ਲਏ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ਼ ਬਾਲਾ ਬਾਂਸਲ, ਮੰਗਤ ਰਾਏ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਇਕਲ ਗਾਗੋਵਾਲ, ਬੱਬਲਜੀਤ ਸਿੰਘ ਖਿਆਲਾ, ਸੰਦੀਪ ਕੁਮਾਰ ਮਹਿਤਾ, ਵਿਪਨ ਕੁਮਾਰ ਲੱਕੀ, ਲਾਜਪਤ ਰਾਏ,ਹਨੀ ਗਰਗ ਗੋਰੂ,ਨੀਟਾ ਜੋਸ਼ੀ,ਧੰਨਾ ਸਿੰਘ ਸਾਬਕਾ ਸਰਪੰਚ,ਹਰਬੰਸ ਬਾਬਾ, ਬੀਰਇੰਦਰ ਸਿੰਘ ਧਾਲੀਵਾਲ, ਮਨਜੀਤ ਰਾਣਾ, ਚਰਨਜੀਤ ਸਿੰਘ ਮਾਖਾ, ਬਲਜੀਤ ਸ਼ਰਮਾ, ਰਜਨੀਸ਼ ਸ਼ਰਮਾ, ਰਾਜ ਕੁਮਾਰ ਰਾਜੂ, ਮਨੋਜ ਕੁਮਾਰ ਰੋਕੀ ਅਤੇ ਜਰਨੈਲ ਸਿੰਘ ਫਰਮਾਹੀ ਮੌਜੂਦ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply