Sunday, April 19, 2026

ਡੀ.ਪੀ.ਆਰ.ਓ ਦਫਤਰ ਮਾਨਸਾ ਦੇ ਜੂਨੀਅਰ ਸਹਾਇਕ ਹੋੋਏ ਸੇਵਾਮੁਕਤ

ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਜਿਲ੍ਹਾ ਲੋਕ ਸੰਪਰਕ ਦਫ਼ਤਰ ਮਾਨਸਾ ਵਿਖੇ ਤਾਇਨਾਤ ਜੂਨੀਅਰ ਸਹਾਇਕ ਸੁਰਿੰਦਰ ਸਿੰਘ ਸੇਖੋਂ 58 ਸਾਲ ਦੀ PUNJ0305201909ਉਮਰ ਪੂਰੀ ਕਰਨ ਉਪਰੰਤ 30 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਵਲੋਂ ਸੁਰਿੰਦਰ ਸਿੰਘ ਨੂੰ ਘਰੇਲੂ ਜਿ਼ੰਦਗੀ ਲਈ ਸ਼ੁੱਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ ਗਈਆਂ।
             ਸਟਾਫ਼ ਮੈਂਬਰ ਸੁਖਵਿੰਦਰ ਸਿੰਘ ਤੇ ਵਿਕਾਸ ਸ਼ਰਮਾ ਨੇ ਉਨ੍ਹਾਂ ਦੇ ਸੁਭਾਅ, ਸਖਸ਼ੀਅਤ ਤੇ ਕੰਮ ਨੂੰ ਸਮਰਪਿਤ ਇਕ ਕਵਿਤਾ ਦਾ ਗਾਇਨ ਕੀਤਾ।ਇਸ ਮੌਕੇ ਸੀਨੀਅਰ ਸਹਾਇਕ ਸ੍ਰੀਮਤੀ ਦਵਿੰਦਰ ਕੌਰ, ਸਿ.ਓ ਗੁਰਪ੍ਰਕਾਸ਼ ਸਿੰਘ, ਹਰਪ੍ਰੀਤ ਕੌਰ, ਹੰਸਰਾਜ, ਹਰਜੀਤ ਸਿੰਘ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply