ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਸਵੀਪ ਵੱਲੋਂ ਲੋਕਾਂ ਨੂੰ ਵੋਟ ਪਾਉਣ
ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਅਧੀਨ ਹੀ ਅੱਜ ਨਜਦੀਕ ਕੋਰਟ ਕੰਪਲੈਕਸ ਟੀ-ਪਵਾਇੰਟ ਸਰਨਾ ਵਿਖੇ ਟ੍ਰਿਨਟੀ ਟਾਵਰ ਲਗਾਇਆ ਗਿਆ ਹੈ, ਜੋ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਦਾ ਸੁਨੇਹਾ ਦਿੰਦਾ ਰਹੇਗਾ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਰਾਮਵੀਰ ਆਈ.ਏ.ਐਸ ਨੇ ਟ੍ਰਿਨਟੀ ਟਾਵਰ ਦਾ ਉਦਘਾਟਨ ਕਰਨ ਮਗਰੋਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ
ਲੋਕ ਸਭਾ ਚੋਣ-2019 ਵਿੱਚ ਜਿਲ੍ਹੇ ਦੇ ਹਰੇਕ ਵੋਟਰ ਦਾ ਫਰਜ ਬਣਦਾ ਹੈ ਕਿ ਉਹ ਵੋਟ ਪਾਵੇ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਆਦਾ ਤੋਂ ਜਿਆਦਾ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਸਵੀਪ ਪੋਗਰਾਮ ਅਧੀਨ ਵੱਖ ਵੱਖ ਸਥਾਨਾਂ ਤੇ ਜਾਗਰੁਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਵੋਟਰਾਂ ਨੂੰ ਵੋਟ ਪਾਉਂਣ ਲਈ ਜਾਗਰੂਕ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਚੋਕ ਦਾ ਨਾਮ ਵੀ ਟ੍ਰਿਨਟੀ ਚੋਕ ਰੱਖਿਆ ਜਾਵੇਗਾ।ਇਸ ਸਮੇਂ ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ, ਅਰਸ਼ਦੀਪ ਸਿੰਘ ਉਪ ਮੰਡਲ ਮੈਜਿਸਟਰੇਟ ਪਠਾਨਕੋਟ-ਕਮ-ਸਹਾਇਕ ਰਿਟਰਨਿੰਗ ਅਫਸਰ, ਅਸੈਂਬਲੀ ਸੈਗਮੈਂਟ 003-ਪਠਾਨਕੋਟ, ਨਰੇਸ਼ ਮਹਾਜਨ ਸਵੀਪ ਜਿਲ੍ਹਾ ਨੋਡਲ ਅਫਸਰ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਨੋਡਲ ਅਫਸਰ ਫਾਰ ਐਮ.ਸੀ.ਐਮ.ਸੀ-ਕਮ-ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟਅਤੇ ਹੋਰ ਚੋਣ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਸ ਮੋਕੇ ਮਹਾਜਨ ਸਵੀਪ ਜਿਲ੍ਹਾ ਨੋਡਲ ਅਫਸਰ ਨੇ ਕਿਹਾ ਕਿ ਇਹ ਚੌਕ ਸ਼ੋਹਰ ਦਾ ਸੈਂਟਰ ਪਵਾਇੰਟ ਹੈ, ਜਿੱਥੇ ਵਿਧਾਨ ਸਭਾ ਹਲਕਾ ਪਠਾਨਕੋਟ, ਭੋਆ ਅਤੇ ਸੁਜਾਨਪੁਰ ਦਾ ਮੇਲ ਹੁੰਦਾ ਹੈ।ਇਸ ਲਈ ਇਸ ਚੋਕ ਦਾ ਨਾਮ ਟ੍ਰਿਨਟੀ ਰੱਖਿਆ ਗਿਆ ਹੈ।ਉਨ੍ਹਾ ਅਪੀਲ ਕਰਦਿਆਂ ਕਿਹਾ ਕਿ ਆਓ ਮਿਲ ਕੇ ਜਿਆਦਾ ਤੋਂ ਜਿਆਦਾ ਵੋਟਰਾਂ ਨੂੰ ਵੋਟ ਪਾਉਂਣ ਲਈ ਜਾਗਰੂਕ ਕਰੀਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media