ਪਠਾਨਕੋਟ, 3 ਮਈ (ਪੰਜਾਬ ਪੋਸਟ ਬਿਊਰੋ) – ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਗੁਰਦਸਾਪੁਰ/ਪਠਾਨਕੋਟ ਲੋਕ ਸਭਾ ਹਲਕਾ ਦੀ ਚੋਣ ਪ੍ਰਕਿਰਿਆ ਦੀ
ਨਿਗਰਾਨੀ ਲਈ ਲਗਾਏ ਗਏ ਜਨਰਲ ਅਬਜ਼ਰਵਰ ਕੇ.ਰਵੀ ਕੁਮਾਰ ਆਈ.ਏ.ਐਸ ਵੱਲੋਂ ਮਾਸਟਰ ਟ੍ਰੇਨਰਾਂ, ਸੈਕਟਰ ਅਫਸ਼ਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ, ਅਸੈਂਬਲੀ ਸੈਗਮੈਂਟ 002-ਭੋਆ (ਅ.ਜ), ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ ਪਠਾਨਕੋਟ-ਕਮ-ਸਹਾਇਕ ਰਿਟਰਨਿੰਗ ਅਫਸਰ, ਅਸੈਂਬਲੀ ਸੈਗਮੈਂਟ 003-ਪਠਾਨਕੋਟ, ਸੋਰਭ ਅਰੋੜਾ ਉਪ ਮੰਡਲ ਮੈਜਿਸਟਰੇਟ ਧਾਰਕਲ੍ਹਾ-ਕਮ-ਸਹਾਇਕ ਰਿਟਰਨਿੰਗ ਅਫਸਰ, ਅਸੈਂਬਲੀ ਸੈਗਮੈਂਟ 001-ਸੁਜਾਨਪੁਰ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਨੋਡਲ ਅਫਸਰ ਫਾਰ ਐਮ.ਸੀ.ਐਮ.ਸੀ-ਕਮ-ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਮਾਸਟਰ ਟ੍ਰੇਨਰ, ਸੈਕਟਰ ਅਫਸ਼ਰ ਅਤੇ ਹੋਰ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਕਿਹਾ ਕਿ 15 ਮਈ ਨੂੰ ਜੋ ਰਿਹਰਸਲ ਕੀਤੀ ਜਾਣੀ ਹੈ।ਚੋਣਾਂ ਦੋਰਾਨ ਜਿਨ੍ਹਾਂ ਅਧਿਕਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਆਪਣੀ ਹਾਜ਼ਰੀ ਰਿਹਰਸਲ ਦੋਰਾਨ ਯਕੀਨੀ ਬਣਾਉਂਣਗੇ।ਉਨ੍ਹਾਂ ਸੈਕਟਰ ਅਫਸ਼ਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਸੈਕਟਰ ਅਫਸ਼ਰ ਆਪਣੇ ਅਧੀਨ ਆਉਂਦੇ ਹਰੇਕ ਪੋਲਿੰਗ ਬੂੱਥ ਦੀ ਚੈਕਿੰਗ ਕਰੇਗਾ ਅਤੇ ਜੋ ਵੀ ਪੋਲਿੰਗ ਬੂਥ ਤੇ ਕਮੀਆਂ ਹਨ ਉਸ ਨੂੰ ਸਮੇਂ ਤੋਂ ਪਹਿਲਾਂ ਦੂਰ ਕਰੇਗਾ।ਉਨ੍ਹਾਂ ਸੈਕਟਰ ਅਫਸਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪੋਲਿੰਗ ਤੋਂ ਪਹਿਲਾ ਮੋਕ ਪੋਲ ਕਰਵਾਉਣੀ ਹੈ ਅਤੇ ਅਗਰ ਕਿਸੇ ਤਰ੍ਹਾਂ ਦੀ ਮਸ਼ੀਨ ਵਿੱਚ ਕੋਈ ਖਰਾਬੀ ਆਉਂਦੀ ਹੈ ਤਾ ਉਸ ਦੇ ਸਥਾਨ ਤੇ ਨਵੀਂ ਮਸ਼ੀਨ ਲਗਾਈ ਜਾਣੀ ਹੈ। ਇਸ ਮੋਕੇ ਤੇ ਸੈਕਟਰ ਅਫਸ਼ਰਾਂ ਵਲੋਂ ਬੀ.ਯੂ, ਸੀ.ਯੂ. ਅਤੇ ਵੀ.ਵੀ. ਪੈਟ ਬਾਰੇ ਵੀ ਟ੍ਰੇਨਿੰਗ ਦਿੱਤੀ ਗਈ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media