ਭੀਖੀ, 5 ਮਈ (ਪੰਜਾਬ ਪੋਸਟ – ਕਮਲ ਕਾਂਤ) – ਮਾਡਰਨ ਸੈਕੂਲਰ ਪਬਲਿਕ ਸਕੂਲ, ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।ਬਾਰਵੀਂ ਜਮਾਤ ਵਿੱਚੋਂ ਸਕੂਲ ਦੇ ਕੋਮਰਸ ਸਟਰੀਮ ਦੇ ਵਿਦਿਆਰਥੀ ਏਕਮਜੋਤ ਕੌਰ ਨੇ 94.2%, ਮਹਿਕ ਸਿੰਗਲਾ ਨੇ 91.8%, ਹਰਪ੍ਰੀਤ ਕੌਰ ਨੇ 91.2%, ਜਸ਼ਨਪ੍ਰੀਤ ਕੌਰ ਨੇ 85.8%, ਮਨਪ੍ਰੀਤ ਕੌਰ 81% ਅਤੇ ਹੈਪੀ ਜਿੰਦਲ ਨੇ 81% ਅੰਕ ਪ੍ਰਾਪਤ ਕੀਤੇ।ਨਾਨ-ਮੈਡੀਕਲ ਵਿੱਚ ਅਨਮੋਲਦੀਪ ਨੇ 78.4% ਅਤੇ ਨਵਦੀਪ ਕੌਰ ਨੇ 77% ਅੰਕ ਪ੍ਰਾਪਤ ਕੀਤੇ।ਆਰਟਸ ਸਟਰੀਮ ਵਿਚੋਂ ਰਮਨਦੀਪ ਕੌਰ ਨੇ 86.8%, ਸਰਵਜੀਤ ਕੌਰ ਨੇ 86.4%, ਸ਼ਿਵਦੀਪ ਬਾਵਾ ਨੇ 85% ਅਤੇ ਸ਼ਰਨਦੀਪ ਸਿੰਘ ਨੇ 85% ਅੰਕ ਹਾਸਿਲ ਕੀਤੇ।ਮੈਡੀਕਲ ਸਟਰੀਮ `ਚ ਲਵਪ੍ਰੀਤ ਕੌਰ ਨੇ 77.2% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ 8 ਵਿਦਿਆਰਥੀਆਂ ਨੇ 70% ਤੋਂ ਉਪਰ, 8 ਵਿਦਿਆਰਥੀਆਂ ਨੇ 60% ਤਂੋ ਉਪਰ, 50% ਅੰਕ ਪ੍ਰਾਪਤ ਕਰਨ ਵਾਲੇ 3 ਵਿਦਿਆਰਥੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਹਨਾਂ ਪ੍ਰਾਪਤੀਆਂ `ਤੇ ਸਕੂਲ ਦੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media