Sunday, April 19, 2026

ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਲੋਕ ਉਤਾਵਲੇ – ਨਕੱਈ

ਭੀਖੀ, 5 ਮਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਬਠਿੰਡਾ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਲਕੇ ਦੇ ਲੋਕ ਵੱਡੀ PUNJ0505201902ਲੀਡ ਤੇ ਜਿਤਾਉਣ ਲਈ ਉਤਵਾਲੇ ਹੋ ਰਿਹੇ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਕੀਤਾ।ਰਾਜਾ ਵੜਿੰਗ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਇਹ ਵੜਿੰਗ ਤੜਿੰਗ ਨਾ ਤਾਂ ਇਹ ਇਸ ਹਲਕੇ ਦਾ ਵਸਨੀਕ ਹੈ ਅਤੇ ਨਾ ਹੀ 19 ਤਰੀਕ ਤੋ ਬਠਿੰਡਾ ਹਲਕੇ ਵਿੱਚ ਦੇਖਣ ਨੂੰ ਮਿਲਣਾ, ਕਿਉਂਕਿ ਜਦੋਂ ਅੱਜ ਕਿਸੇ ਵੋਟਰ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਉਸ ਨੂੰ ਇਹ ਕਹਿ ਰਿਹਾ ਹੈ ਕਿ ਸਾਰਿਆਂ ਨੂੰ ਤਾਂ ਬਾਬਾ ਨਾਨਕ ਵੀ ਨੋਕਰੀ ਨਹੀ ਦੇ ਸਕਦਾ।ਤਾਂ ਇਹ ਲੀਡਰ ਕੀ ਲੋਕਾਂ ਦਾ ਕੀ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਨੂੰ ਇਹ ਜੋ ਵੀ ਵੋਟ ਪੈ ਰਹੀ ਹੈ ਇਹ ਸਿਰਫ ਕੈਬਨਿਟ ਮੰਤਰੀ ਲਈ ਹੀ ਪੈ ਰਹੀ ਹੈ।ਇਸ ਲਈ ਸਾਨੂੰ ਪਹਿਲਾਂ ਵਾਂਗ ਆਪਣੇ ਇਲਾਕੇ ਦੇ ਵਿਕਾਸ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱੱਡੀ ਲੀਡ ਨਾਲ ਜਿਤਾਉਣ ਚਾਹੀਦਾ ਹੈ।
                ਇਸ ਮੌਕੇ ਤੇ ਕੌਂਸਲਰ ਸੁਖਦੀਪ ਸਿੰਘ, ਭੀਮ ਸੈਨ, ਰਾਮਪਾਲ, ਗੁਲਸ਼ਨ ਕੁਮਾਰ, ਵਿਜੈ ਕੁਮਾਰ, ਕੁਲਸੇ਼ਰ ਸਿੰਘ ਰੂਬਲ ਆਦਿ ਵਰਕਰ ਮੋਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply