ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਲੋਂ ਬੱਚਿਆਂ ਲਈ ਇੱਕ ਰੋਜਾ ਟਰਿੱਪ ਦਾ ਪ੍ਰਬੰਧ ਕੀਤਾ
ਗਿਆ।ਜਿਸ ਵਿੱਚ ਦੂਜੀ ਜਮਾਤ ਤੋਂ ਛੇਵੀਂ ਜਮਾਤ ਦੇ ਬੱਚਿਆਂ ਨੂੰ ਚਿੱਲ-ਓ-ਥਰਿੱਲ ਭੁੱਚੋ-ਮੰਡੀ (ਬਠਿੰਡਾ) ਵਿਖੇ ਲਿਜਾਇਆ ਗਿਆ।ਜਿਥੇ ਬੱਚਿਆਂ ਨੇ ਝੂਲੇ-ਝੁਟੇ, 5-ਡੀ ਪਿਕਚਰ ਵੇਖੀ, ਡਾਂਸ ਕੀਤਾ ਅਤੇ ਪਾਣੀ ਵਿੱਚ ਤੈਰਾਕੀ ਕੀਤੀ।ਇਸ ਤਰਾਂ ਬੱਚਿਆਂ ਨੇ ਆਪਣੀ-ਆਪਣੀ ਕਲਾਸ ਇੰਚਾਰਜ ਦੀ ਨਿਗਰਾਨੀ ਹੇਠ ਰਹਿ ਕੇ ਖ਼ੂਬ ਅਨੰਦ ਮਾਣਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਨੇ ਦੱਸਿਆ ਕੇ ਉਹ ਹਰ ਸਾਲ ਬੱਚਿਆਂ ਲਈ ਇਸ ਤਰ੍ਹਾਂ ਦੇ ਟਰਿੱਪ ਵੱਖ-ਵੱਖ ਥਾਵਾਂ ‘ਤੇ ਲੈ ਕੇ ਜਾਂਦੇ ਹਾਂ ਤਾਂ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਵੀ ਹੋ ਸਕੇ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਦੂਜੀ ਤੋਂ ਛੇਵੀਂ ਤੱਕ ਦੇ ਕਲਾਸ ਇੰਚਾਰਜ ਵੀ ਸ਼ਾਮਿਲ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media