Tuesday, July 29, 2025
Breaking News

ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵੇਖ ਕੇ ਬੌਖਲਾਹਟ `ਚ – ਰਾਜਿੰਦਰ ਦੀਪਾ

ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ `ਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੇ ਪੰਜਾਬ ਵਿੱਚ PUNJ0705201905ਚੰਗੀ ਚੜ੍ਹਤ ਹੈ, ਜਿਸ ਕਾਰਨ ਕੈਪਟਨ ਸਰਕਾਰ ਬੌਖਲਾਹਟ `ਚ ਹੈ। ਇਸੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਗੂਆਂ ਨੂੰ ਆਪੋ ਆਪਣੇ ਹਲਕਿਆਂ ਵਿਚ ਕਾਂਗਰਸ ਪਾਰਟੀ ਦੀ ਵੋਟ ਵਧਾਉਣ ਲਈ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਰਿਹਾ ਹੈ ਅਤੇ ਕੈਪਟਨ ਹਰ ਰੋਜ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹੋਂਦ ਬਚਾਉਣ ਦਾ ਯਤਨ ਕਰ ਰਿਹਾ ਹੈ।ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਲਈ ਚੀਮਾਂ ਮੰਡੀ ਵਿਖੇ ਚੋਣ ਪ੍ਰਚਾਰ ਕਰਦਿਆਂ ਮੀਤ ਪ੍ਰਧਾਨ ਰਾਜਿੰਦਰ ਦੀਪਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਵਰਗ ਵਿੱਚ ਭਾਰੀ ਨਿਰਾਸ਼ਾ ਹੈ, ਕਿਉਂਕਿ ਕੈਪਟਨ ਕਰਜ਼ਾ ਮੁਆਫ਼ੀ ਸਮੇਤ ਕਈ ਹੋਰ ਵਆਦਿਆਂ ਤੋਂ ਮੁੱਕਰ ਗਿਆ ਹੈ।
           ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਨਵੀਰ ਸਿੰਘ ਚੈਰੀ, ਜਸਵੀਰ ਸਿੰਘ ਚੇਅਰਮੈਨ ਪੈਰਾਮਾਉਂਟ ਪਬਲਿਕ ਸਕੂਲ ਚੀਮਾਂ, ਚਮਕੌਰ ਸਿੰਘ ਸ਼ਾਹਪੁਰ, ਬਲਵਿੰਦਰ ਸਿੰਘ ਮਾੜੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਚੀਮਾਂ, ਨਿੱਕਾ ਪ੍ਰਧਾਨ, ਖ਼ੁਸ਼ਹਾਲ ਸਿੰਘ ਬੀਰ ਕਲਾਂ, ਨਿਹਾਲ ਸਿੰਘ ਸ਼ੇਰੋਂ, ਗੁਰਦੀਪ ਔਲਖ, ਸੁਖਦੇਵ ਸਿੰਘ ਕੋਟੜਾ, ਪਰਮ ਆਤਮਾ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਅਤੇ ਕਾਲਾ ਵਾਲੀਆ ਆਦਿ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply