ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਪੈਰਾਮਾਊਂਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਕੁੱਲ 70 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿਚੋਂ ਸਾਰੇ 70 ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਅਤੇ ਸਕੂਲ ਦਾ ਨਤੀਜਾ 100% ਰਿਹਾ।ਇਨਾਂ ਵਿਚ ਹਿਮਾਨੀ ਸਿੰਗਲਾ ਦੇ 91.6% (ਹਿਸਾਬ 95%), ਹੁਸਨਪ੍ਰੀਤ ਕੋਰ ਨੇ 90.8% (ਸਾਇੰਸ 93%), ਸਿਮਰਨਪ੍ਰੀਤ ਕੋਰ ਨੇ 90.2% (ਗਣਿਤ 98%) ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।ਬੱਚਿਆਂ ਨੇ ਚੰਗੇ ਅੰਕਾਂ `ਤੇ ਪਾਸ ਹੋਣ ਦੀ ਖੁਸ਼ੀ ਮਨਾਈ ।ਇਸ ਦੇ ਨਾਲ ਹੀ ਸਾਰੇ ਬੱਚਿਆਂ ਨੇ ਫੋਟੋ ਵੀ ਖਿਚਵਾਈ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ।ਇਸ ਮੌਕੇ ਪਿ੍ਰਸੀਪਲ ਸੰਜੇ ਕੁਮਾਰ ਅਤੇ ਮੈਡਮ ਕਿਰਨਪਾਲ ਕੋਰ, ਇੰਜ. ਸਦਾਮ ਹੂਸੇਨ ਅਤੇ ਸਕੂਲ ਦੇ ਸਾਰੇ ਸੀਨੀਅਰ ਅਧਿਆਪਕ ਸ਼ਾਮਲ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …