Saturday, June 20, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਬਾਰ੍ਹਵੀਂ ਦੀ ਪ੍ਰੀਖਿਆ `ਚ ਅੱਵਲ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦਾ ਦਿਵਯਮ ਗੁਪਤਾ ਬਾਰ੍ਹਵੀਂ ਜਮਾਤ ਵਿੱਚ 98।4% ਅੰਕਾਂ PUNJ0705201917ਦੇ ਨਾਲ ਜਿ਼ਲ੍ਹਾ ਟਾਪਰ ਰਿਹਾ।ਸੀ.ਬੀ.ਐਸ.ਈ. ਦੇ ਨਤੀਜੇ ਤੇ ਯੋਜਨਾ ਦੇ ਅਨੁਸਾਰ ਪਹਿਲੇ ਪੰਜ ਵਿਸ਼਼ੇ ਲਏ ਗਏ ਹਨ।ਸਕੂਲ ਵਿੱਚ ਬਾਰ੍ਹਵੀਂ ਦੇ ਨਤੀਜੇ ਘੋਸਿ਼ਤ ਹੋਣ ਤੇ ਇਕ ਯਾਦਗਾਰੀ ਦਿਨ ਬਣ ਗਿਆ ਅਤੇ ਵਿਦਿਆਰਥੀਆਂ ਦੀ ਖੁਸ਼ੀ ਤੇ ਉਤਸ਼ਾਹ ਰੁੱਕ ਨਹੀਂ ਸੀ ਰਿਹਾ।ਉਹ ਸਾਰੇ ਪਿ੍ਰੰਸੀਪਲ ਅਤੇ ਅਧਿਆਪਕਾਂ ਕੋਲੋਂ ਆਸ਼ੀਰਵਾਦ ਲੈਣ ਲਈ ਸਕੂਲ ਕੈਂਪਸ ਵਿਚ ਇਕੱਠੇ ਹੋਏ।ਇਹ ਇਕ ਸ਼ਾਨਦਾਰ ਮੌਕਾ ਸੀ ਜਦੋਂ ਵਿਦਿਆਰਥੀਆਂ ਦੀ ਹਾਸਲ ਕੀਤੀ ਕਾਮਯਾਬੀ ਨਾਲ ਸਕੂਲ ਕੈਂਪਸ ਖੁਸ਼ੀ ਨਾਲ ਗੂੰਜ਼ ਉਠਿਆ।ਵਿਦਿਆਰਥੀਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਸਨ, ਜਿਹੜੇ ਉਨ੍ਹਾਂ ਦੇ ਅੰਦਰ ਅਨੁਸ਼ਾਸਨ, ਮਿਹਨਤ ਅਤੇ ਲਗਨ ਦਾ ਗੁਣ ਭਰਨ ਲਈ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਸਕੂਲ ਦਾ ਯੋਗਦਾਨ ਸਮਝਦੇ ਹਨ।
           ਕੁੱਲ 403 ਵਿਦਿਆਰਥੀਆਂ ਨੇ ਪੇਪਰ ਦਿੱਤੇ, ਜਿਸ ਵਿੱਚੋਂ 108 ਵਿਦਿਆਰਥੀਆਂ ਨੇ 90% ਤੇ ਇਸ ਤੋਂ ਵੀ ਵੱਧ ਅੰਕ ਪ੍ਰਾਪਤ ਕੀਤੇ ।
            ਕਾਮਰਸ ਵਿੱਚ ਦਿਵਯਮ ਗੁਪਤਾ 98.14 ਫੀਸਦ ਨੰਬਰ ਲੈ ਕੇ ਜਿਲ੍ਹਾ ਟਾਪਰ ਰਹੀ, ਜਦਕਿ ਨੂਰ ਏ ਸਿੰਘ, ਨਿਸ਼ਠਾ ਉਪਲ  ਅਤੇ ਪ੍ਰਨਿਕਾ ਬਾਂਸਲ ਨੇ 96 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ।    ਮੈਡੀਕਲ ਵਿੱਚ ਭਵਿਆ ਪਾਹਵਾ ਨੇ 97.8 ਫੀਸਦ ਅਤੇ ਅਕਸ਼ਦੀਪ ਗੁੰਬਰ ਤੇ ਸ਼ਸ਼ੀ ਪਾਲ ਬਿਆਲਾ ਨੇ 95 ਫੀਸਦ ਤੋਂ ਉਪਰ ਨੰਬਰ ਹਾਸਲ ਕੀਤੇ।ਆਰਟਸ ਵਿੱਚ ਅੰਮ੍ਰਿਤ ਸਿੰਘ ਸਿੱਧੂ ਨੇ 97.4 ਫੀਸਦ ਅਤੇ ਇਸ਼ਿਤਾ ਗੁਪਤਾ, ਤੁਸ਼ੀਨ ਨਾਰੰਗ ਤੇ ਵਿਭੂਤੀ ਦੇਵਗਣ ਨੇ 96 ਫੀਸਦ ਤੋਂ ਜਿਆਦਾ ਅੰਕ ਲਏ ਹਨ।ਨਾਨ ਮੈਡੀਕਲ ਵਿੱਚ ਮਨਾਰਥ ਸੈਨੀ ਨੇ 96.8 ਲਏ ਅਤੇ ਪ੍ਰਣਵ ਗੇਰਾ, ਆਰੂਸ਼ ਸ਼ਰਮਾ ਤੇ ਈਸ਼ਾਨ ਸ਼ਰਮਾ ਨੇ 95 ਫੀਸਦ ਤੋਂ ਵੱਧ ਨੰਬਰ ਹਾਸਲ ਕੀਤੇ।ਇਸ ਤਰਾਂ 95% ਤੋਂ ਉਪਰ 28, 90% ਤੋਂ ਉਪਰ 108
85% ਤੋਂ ਉਪਰ 191, 80% ਤੋਂ ਉਪਰ 252, 75% ਤੋਂ ਉਪਰ 312, 70% ਤੋਂ ਉਪਰ 358, 65% ਤੋਂ ਉਪਰ 384
ਅਤੇ 60% ਤੋਂ ਉਪਰ 399 ਵਿਦਿਆਰਥੀ ਰਹੇ।
    ਪਦਮ ਸ਼੍ਰੀ ਅਲੰਕ੍ਰਿਤ ਆਰਿਆ ਰਤਨ ਡਾ. ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਨੇ ਵੀ ਵਿਦਿਆਰਥੀਆਂ ਅਤੇ ਸਟਾਫ਼ ਲਈ ਆਪਣੀਆਂ ਸ਼ੁੱਭ-ਕਾਮਨਾਵਾਂ ਤੇ ਆਸ਼ੀਰਵਾਦ ਉਨ੍ਹਾਂ ਨੇ ਪਿ੍ਰੰਸੀਪਲ ਅਤੇ ਸਟਾਫ਼ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਵਧਾਈ  ਦਿੱਤੀ ।  
    ਡਾ. ਜੇ.ਪੀ.ਸ਼ੂਰ ਜੀ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਤੇ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਕੂਲ ਇਸੇ ਤਰ੍ਹਾਂ ਹੀ ਹਮੇਸ਼ਾਂ ਦਿਨ ਦੌਗੁਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਰਹੇ ।  
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਆਪਣੀਆਂ ਸ਼ੁੱਭ-ਕਾਮਨਾਵਾਂ ਭੇਜੀਆਂ ਅਤੇ ਪਿ੍ਰੰਸੀਪਲ ਤੇ ਸਟਾਫ਼ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲਬੱੱਧੀ ਲਈ ਵਧਾਈ ਦਿੱਤੀ ।  
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਨੇ ਇਸ ਦਾ ਸਾਰਾ ਸਿਹਰਾ ਸਟਾਫ਼ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਦਿੱਤਾ ।  

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply