ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਦੀ ਸਾਹਿਤਕ ਪੱਤਰਕਾਰਤਾ ਦੇ ਪੰਜਾਬੀ ਰਸਾਲੇ “ਹੁਣ” ਦਾ 42ਵਾਂ ਅੰਕ ਇਥੋਂ ਦੇ ਆਤਮ ਪਬਲਿਕ
ਸਕੂਲ ਵਿਖੇ ਲੋਕ ਅਰਪਿਤ ਕੀਤਾ ਗਿਆ।ਜਨਵਾਦੀ ਲੇਖਕ ਸੰਗ ਵਲੋਂ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ ਨਾਲ ਹੋਏ ਸੰਖੇਪ ਪਰ ਅਰਥ ਭਰਭੂਰ ਸਮਾਗਮ ਦਾ ਆਗਾਜ ਸ਼ਾਇਰ ਦੇਵ ਦਰਦ ਦੀ ਖੂਬਸੂਰਤ ਗਜ਼ਲ “ਖੁਸ਼ੀ ਸਭਨਾਂ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਜੋ ਸੱਪਾਂ ਤੋਂ ਵੀ ਪਿਆਰ ਮੰਗਦੇ ਨੇ” ਨਾਲ ਕੀਤਾ।
“ਹੁਣ” ਦੇ ਸੰਪਾਦਕ ਸਸ਼ਸੀਲ ਦੁਸਾਂਝ ਨੇ 42ਵੇਂ ਅੰਕ ਦੀ ਆਮਦ ਤੇ ਗਲ ਕਰਦਿਆਂ ਕਿਹਾ ਕਿ ਅਜਿਹੇ ਰਸਾਲੇ ਅਤੇ ਪੁਸਤਕਾਂ ਗਿਆਨ ਵੰਡਣ ਵਿਚ ਸਹਾਈ ਹੁੰਦੀਆਂ ਹਨ।ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਅੰਦਰ ਸੋਸ਼ਲ ਮੀਡੀਆ ਰਾਹੀਂ ਪਨਪੀ ਗੈਰ ਵਿਵਹਾਰਿਕ ਸਾਂਝ ਨੂੰ ਠੱਲ ਪਾਉਣ ਲਈ ਹੁਣ ਵਰਗੇ ਸਾਹਿਤਕ ਰਸਾਲੇ ਹੀ ਉਤਮ ਜਰੀਏ ਹਨ।ਡਾ. ਹਜਾਰਾ ਸਿੰਘ ਚੀਮਾ ਅਤੇ ਹਰਜੀਤ ਸੰਧੂ ਨੇ ਕਿਹਾ ਕਿ ਅਜਿਹੇ ਰਸਾਲੇ ਲੇਖਕ ਦੀ ਸਥਾਪਤੀ ਦਾ ਸਵੱਬ ਬਣਦੇ ਹਨ।ਡਾ. ਕਸ਼਼ਮੀਰ ਸਿੰਘ ਅਤੇ ਪ੍ਰਿ: ਟੀਨਾ ਸ਼ਰਮਾ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਹਿਦੇਵ, ਅੰਕਿਤਾ, ਪਰਮਜੀਤ ਬਾਵਾ, ਅਰਜੁਨ ਗੁਪਤਾ, ਤ੍ਰਿਪਤਾ, ਪੂਨਮ ਸ਼ਰਮਾ, ਭਾਵਨਾ ਬਾਵਾ, ਮਨਾਕਸ਼ੀ ਸ਼ਰਮਾ ਅਤੇ ਮੋਹਿਤ ਸਹਿਦੇਵ ਆਦਿ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media