ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ 12ਵੀਂ ਕਲਾਸ ਦਾ ਸੀ.ਬੀ.ਆਈ ਨਤੀਜਾ ਸ਼ਾਨਦਾਰ ਰਿਹਾ
ਹੈ।ਇਮਤਿਹਾਨ ਵਿੱਚ ਬੈਠੇ 253 ਵਿਦਿਆਰਥੀਆਂ ਨੇ ਅੱਵਲ ਪੁਜੀਸ਼ਨਾਂ ਹਾਸਲ ਕੀਤੀਆਂ।97.8 ਫੀਸਦ ਨੰਬਰ ਲੈ ਕੇ ਨੰਦਨੀ ਗੁਪਤਾ ਸਕੂਲ ਵਿੱਚ ਪਹਿਲੇ ਸਥਾਨ `ਤੇ ਰਹੀ ।97.2 % ਨੰਬਰਾਂ ਨਾਲ ਮਾਨਵੀ ਪੂਰੀ ਦੂਜੇ ਅਤੇ ਵੰਸ਼ ਪੂਰੀ ਅਤੇ ਰਣਵੀਰ ਸਿੰਘ ਨੇ 96.8% ਅੰਕ ਹਾਸਲ ਕਰਕੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਸਕੂਲ ਦੇ 19 ਵਿਦਿਆਰਥੀਆਂ ਨੇ 95% ਅਤੇ 79 ਵਿਦਿਆਰਥੀਆਂ ਨੇ 90% ਅੰਕ ਪ੍ਰਾਪਤ ਕੀਤੇ ਹਨ।
ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਦੱਸਿਆ ਹੈ ਕਿ ਪੇਂਟਿੰਗ ਵਿਸ਼ੇ ਵਿੱਚ 40 ਵਿਦਿਆਰਥੀਆਂ ਨੇ 100 ਅੰਕ, ਅਰਥ ਸ਼ਾਸ਼ਤਰ ਵਿੱਚ 6 ਵਿਦਿਆਰਥੀਆਂ ਨੇ 100 ਅੰਕ, 4 ਨੇ ਆਈ.ਪੀ ਵਿਸ਼ੇ `ਚ 100 ਅੰਕ, 3-3 ਵਿਦਿਆਰਥੀਆਂ ਨੇ ਸੰਗੀਤ, ਗਣਿਤ `ਚ 100 ਅੰਕ, ਅਕਾਊਂਟਸ `ਚ 99, ਮਨੋਵਿਗਿਆਨ `ਚ 98, ਅੰਗ੍ਰੇਜ਼ੀ `ਚ 98, ਸਰੀਰਕ ਵਿਗਿਆਨ `ਚ 98, ਬੀ.ਐਸ.ਟੀ `ਚ 97, ਰਸਾਇਣ ਵਿਗਿਆਨ `ਚ 96, ਭੋਤਿਕ ਵਿਗਿਆਨ `ਚ 95, ਜੀਵ ਵਿਗਿਆਨ `ਚ 95 ਅਤੇ ਰਾਜਨੀਤ ਸ਼ਾਸ਼ਤਰ `ਚ 95 ਅੰਕ ਹਾਸਲ ਕੀਤੇ ਹਨ।
ਪ੍ਰਿੰਸੀਪਲ ਅੰਜਨਾ ਗੁਪਤਾ ਨੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਖਤ ਮਿਹਨਤ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਣਾ ਦਿੱਤੀ।ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਪ੍ਰਧਾਨ ਪਦਮ ਸ੍ਰੀ ਪੂਨਮ ਸੂਰੀ, ਡੀ.ਏ.ਵੀ ਪਬਲਿਕ ਸਕੂਲ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਡਾਇਰੈਕਟਰ ਜੇ.ਪੀ.ਸੂਰ, ਖੇਤਰੀ ਅਧਿਕਾਰੀ ਨੀਮਲ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਇਸ ਸਫਲਤਾ ਵਿੱਚ ਪ੍ਰਿੰਸੀਪਲ ਅੰਜਨਾ ਗੁਪਤਾ ਦਾ ਅਹਿਮ ਯੋਗਦਾਨ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media