Wednesday, March 4, 2026

ਮੰਡਿਆਲਾ `ਚ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਮਿਲਿਆ ਹੈ ਜੋ ਨੌਜੁਆਨਾਂ ਨੂੰ PUNJ0805201902ਡਾਕਟਰ, ਇੰਜੀਨੀਅਰ ਬਨਣ ਦੀ ਥਾਂ ਤੇ ਉਨ੍ਹਾਂ ਨੂੰ ਚਾਹ ਵੇਚਣ, ਪਕੌੜੇ ਵੇਚਣ ਅਤੇ ਚੌਕੀਦਾਰ ਬਨਣ ਦੀ ਪ੍ਰੇਰਨਾ ਦਿਤੀ ਜਾ ਰਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਲਿਜਾਉਣ ਲਈ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਦੇੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਮੰਡਿਆਲਾ ਵਿਖੇ ਨੌਜੁਆਨ ਕਾਂਗਰਸੀ ਆਗੂ ਰਮਿੰਦਰ ਸਿੰਘ ਰੰਮੀ ਦੀ ਅਗਵਾਈ ਹੇਠ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕੀਤਾ।
                 ਔਜਲਾ ਨੇ ਕਿਹਾ ਕਿ ਮੰਨੂਵਾਦੀ ਸੋਚ ਦੇ ਮਾਲਿਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਜਪਾ ਵਲੋਂ ਦੇਸ਼ ਵਿੱਚ ਜਹਿਰ ਫੈਲਾਇਆ ਜਾ ਰਿਹਾ ਹੈ ਅਤੇ ਸਮਾਜ ਵਿੱਚ ਨਫਰਤ ਦੀ ਰਾਜਨੀਤੀ ਨੂੰ ਬੜਾਵਾ ਦਿੰਦਿਆਂ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਕੇ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਹੈ।ੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤੇ ਸਿਆਸੀ ਵਿਅੰਗ ਕਰਦਿਆਂ ਕਿਹਾ ਕਿ ਜਿਵੇਂ ਬਰਸਾਤੀ ਡੱਡੂ ਸਿਰਫ ਬਰਸਾਤ ਦੇ ਮੌਸਮ ਵਿੱਚ ਦਿਖਾਈ ਦਿੰਦੇ ਹਨ ਉਵੇਂ ਹੀ ਚੋਣਾਂ ਦੇ ਮੌਸਮ ਵਿੱਚ ਦਿੱਲੀ ਦੇ ਵਾਤਾਅਨੁਕੂਲਿਤ ਦਫਤਰਾਂ ਤੋਂ ਬਾਹਰ ਆ ਕੇ ਅੰਮ੍ਰਿਤਸਰ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਉਮੀਦਵਾਰ ਵਲੋਂ ਝੂਠ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਸੰਸਦ ਵਿੱਚ ਇਕ ਸ਼ਬਦ ਵੀ ਨਾ ਬੋਲਣ ਵਾਲੇ ਭਾਜਪਾ ਉਮੀਦਵਾਰ ਤੋਂ ਅੰਮ੍ਰਿਤਸਰ ਵਾਸੀ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਕੀ ਆਸ ਕਰ ਸਕਦੇ ਹਨ? ਇਸ ਸਮੇਂ ਬੋਲਦਿਆਂ ਹਲਕਾ ਵਿਧਾਇਕ ਤਰਸੇਮ ਸਿੰਘ ਡੀ.ਸੀ. ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਪਿੰਡਾਂ ਦਾ ਕੋਈ ਵਿਕਾਸ ਨਹੀਂ ਹੋਇਆ ਜੇ ਵਿਕਾਸ ਹੋਇਆ ਹੈ ਤਾਂ ਸਿਰਫ ਅਕਾਲੀ ਆਗੂਆਂ ਦੇ ਖੁਦ ਦਾ ਵਿਕਾਸ ਹੋਇਆ ਹੈ।
             ਇਸ ਸਮੇਂ ਉਨ੍ਹਾਂ ਨਾਲ ਰਮਿੰਦਰ ਸਿੰਘ ਰੰਮੀ, ਨਿਸ਼ਾਨ ਸਿੰਘ ਮੰਡਿਆਲਾ, ਸਰਪੰਚ ਇਕਬਾਲਪ੍ਰੀਤ ਸਿੰਘ, ਅਮਰ ਔਜਲਾ, ਜਗਦੀਸ਼ ਸਿੰਘ ਬੱਲ, ਸਰਪੰਚ ਕੁਲਦੀਪ ਸਿੰਘ ਦਾਉਂਕੇ, ਅੰਗਰੇਜ ਸਿੰਘ ਕਾਲਾ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply