Monday, December 23, 2024

ਰਾਜਾ ਵੜਿੰਗ ਪ੍ਰਤੀਬੱਧਤਾ ਅਤੇ ਸੁਹਿਰਦਤਾ ਨਾਲ ਕਰੇਗਾ ਲੋਕ ਸੇਵਾ – ਕਮਲ ਢਿੱਲੋਂ

ਭੀਖੀ, 9 ਮਈ (ਪੰਜਾਬ ਪੋਸਟ – ਕਮਲ ਕਾਂਤ) – ਰਾਜਾ ਵੜਿੰਗ ਵਲੋਂ ਛੋਟੀ ਉਮਰ ‘ਚ ਹੀ ਕਾਂਗਰਸ ਵਿੱਚ ਕੋਮੀ ਪੱਧਰ `ਤੇ ਉਪਲੱਬਧੀਆਂ ਮਿਹਨਤ, ਲਗਨ ਅਤੇ PUNJ0905201902ਇਮਾਨਦਾਰੀ ਸਦਕਾ ਹੀ ਹਾਸ਼ਲ ਕੀਤੀਆ ਹਨਅਤੇ ਰਾਜਾ ਪੂਰਨ ਪ੍ਰਤੀਬੱਧਤਾ ਅਤੇ ਸੁਹਿਰਦਤਾ ਨਾਲ ਲੋਕ ਸੇਵਾ ਕਰ ਰਿਹਾ ਹੈ।ਉਨਾ ਨੂੰ ਯਕੀਨ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਉਸ ਨੂੰ ਆਪਣਾ ਪੂਰਨ ਸਮੱਰਥਨ ਦੇ ਕੇ ਜੇਤੂ ਬਣਾਉਣਗੇ।ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਾ ਵੜਿੰਗ ਦੀ ਭੈਣ ਕਮਲ ਢਿੱਲੋ ਨੇ ਇਥੇ ਮੀਡੀਆ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਛੋਟੀ ਉਮਰ ਵਿੱਚ ਹੀ ਵਿਧਾਇਕ ਬਣਨ ਦੇ ਨਾਲ-ਨਾਲ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਤੇ ਗਿੱਦੜਬਾਹਾ ਸੀਟ 47 ਸਾਲਾਂ ਬਾਅਦ ਅਕਾਲੀਆ ਤੋਂ ਖੋਹੀ।ਕਮਲ ਢਿਲੋ ਨੇ ਕਿਹਾ ਕਿ ‘ਏਮਜ਼’ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਨਾਂ ਕਿ ਬਾਦਲ ਪਰਿਵਾਰ ਦਾ, ਜਿਵੇਂ ਕਿ ਬੀਬਾ ਹਰਸਿਮਰਤ ਕੌਰ ਇਸ ਦਾ ਰਾਜਨੀਤਕ ਲਾਹਾ ਲੈ ਰਹੀ ਹੈ। ਰਾਜੇ ਦੇ ਜਿੱਤਣ `ਤੇ ਇਸ ਪ੍ਰੋਜੈਕਟ ਨੂੰ ਪ੍ਰਚੰਡ ਤੱਤਪਰਤਾ ਨਾਲ ਨੇਪਰੇ ਚਾੜਿਆ ਜਾਵੇਗਾ।ਇਸ ਸਮੇਂ ਜਿਲ੍ਹਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਸਿੰਘ ਗਾਗੋਵਾਲ, ਜਗਦੇਵ ਸਿੰਘ ਸਿੱਧੂ ਨਵਜੋਤ ਕੋਰ ਡਿੰਪੀ ਮਿਲਨ ਆਦਿ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply