Monday, December 23, 2024

ਰੇਲ ਗੱਡੀ ਹੇਠ ਆਉਣ ਨਾਲ ਨੋਜਵਾਨ ਦੀ ਮੌਤ

ਭੀਖੀ, 9 ਮਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਰੇਲਵੇ ਸਟੇਸ਼ਨ `ਤੇ ਫਿਰੋਜ਼ਪੁਰ-ਮੁੰਬਈ ਜਨਤਾ ਐਕਸਪ੍ਰੈਸ ਪਲੇਟਫਾਰਮ `ਤੇ ਆਉਣ ਸਮੇਂ ਰੇਲਵੇ PUNJ0905201901ਲਾਇਨ ਪਾਰ ਕਰਦਿਆਂ ਇਕ ਨੌਜਵਾਨ ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਇਸ ਬਾਰੇ ਸਥਾਨਕ ਚੌਕੀ ਇੰਚਾਰਜ ਸੁਮੇਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਮੰਤਵਪਾਲ ਸਿੰਘ (20) ਪੁੱਤਰ ਮਹਿੰਦਰ ਸਿੰਘ ਵਾਸੀ ਗਊਂਸਾਲਾ ਰੋਡ ਵਜੋਂ ਹੋਈ ਹੈ।ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ `ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply