Tuesday, April 28, 2026

24 ਪਿੰਡਾਂ ਵਲੋਂ ਪੀ.ਡੀ.ਏ ਉਮੀਦਵਾਰ ਇੰਜ: ਮਨਵਿੰਦਰ ਗਿਆਸਪੁਰਾ ਨੂੰ ਜਿਤਾਉਣ ਦਾ ਭਰੋਸਾ

ਸਮਰਾਲਾ, 9 ਮਈ (ਪੰਜਾਬ ਪੋਸਟ- ਇੰਦਰਜੀਤ ਸਿੰਘ ਕੰਗ) – ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੀ.ਡੀ.ਏ ਉਮੀਦਵਾਰ ਦੇ ਉਮੀਦਵਾਰ ਇੰਜ: PUNJ0905201914ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ਸਮਰਾਲਾ ਦੇ 24 ਪਿੰਡਾਂ ਸਲੋਦੀ, ਕਲਾਲਮਾਜਰਾ, ਚੱਕ ਮਾਫੀ, ਦਿਵਾਲਾ, ਦਾੳੂਮਾਜਰਾ, ਬਗਲੀ, ਹਰਬੰਸਪੁਰਾ, ਭੋਰਲਾ, ਮੰਡਿਆਲਾ, ਰੁਪਾਲੋਂ, ਸੁਲਤਾਨਪੁਰ, ਟਮਕੌਦੀ, ਮਹਿਦੂਦਾਂ, ਲੋਪੋਂ, ਮੰਜਾਲੀ ਕਲ੍ਹਾ, ਢੀਂਡਸਾ, ਬਲਾਲਾ, ਖਹਿਰਾ, ਕੁੱਬੇ, ਲੱਲ ਕਲ੍ਹਾ, ਢੰਡੇ, ਰੋਹਲੇ, ਮੁਸਕਾਬਾਦ ਅਤੇ ਖੀਰਨੀਆਂ ਦਾ ਦੌਰਾ ਕੀਤਾ।ਇਸ ਹਲਕੇ ਵਿੱਚ ਜਿਥੇ ਕਈ ਪਿੰਡਾਂ `ਚ ਕਾਂਗਰਸ ਅਤੇ ਅਕਾਲੀ ਦਲ ਦਾ ਸ਼ਰੇਆਮ ਵਿਰੋਧ ਹੋ ਰਿਹਾ ਹੈ, ਉਥੇ ਹੀ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਦੇ ਪਹੁੰਚਣ `ਤੇ ਉਨ੍ਹਾਂ ਨੂੰ ਹੱਥਾਂ `ਤੇ ਚੁੱਕ ਕੇ ਇੱਕ ਇੱਕ ਵੋਟ ਪਾਉਣ ਅਤੇ ਪਵਾਉਣ ਦਾ ਭਰੋਸਾ ਦਿੱਤਾ ਗਿਆ।
ਲੋਕਾਂ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਪ੍ਰਧਾਨ ਦਲਬੀਰ ਸਿੰਘ ਮੰਡਿਆਲਾ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸਰਬੰਸ ਸਿੰਘ ਮਾਣਕੀ, ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮਹਿਦੂਦਾਂ ਨੇ ਕਿਹਾ ਕਿ ਇੱਕ ਪਾਸੇ ਤਾਂ 1984 ਵਿੱਚ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ 79 ਹਿੰਦੂ ਸਿੱਖ ਪਰਿਵਾਰਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ 23 ਕਰੋੜ ਦੇ ਕਰੀਬ ਮੁਆਵਜ਼ਾ ਦਿਵਾਉਣ ਵਾਲਾ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਹੈ ।ਜਿਸ ਨੇ ਇਸ ਸੰਘਰਸ਼ ਨੂੰ ਨੇਪਰੇ ਚਾੜੜ ਲਈ ਡੇਢ ਲੱਖ ਦੀ ਨੌਕਰੀ ਤੱਕ ਨੂੰ ਠੋਕਰ ਮਾਰ ਦਿੱਤੀ ਅਤੇ ਦੂਜੇ ਪਾਸੇ ਇਹ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਪਾਰਟੀ ਅਤੇ ਸ਼ਾਹੀ ਨੌਕਰੀ ਦੌਰਾਨ ਐਫ.ਸੀ.ਆਈ ਦਾ ਵੱਡਾ ਘੁਟਾਲਾ ਕਰਨ ਵਾਲਾ ਡਾ: ਅਮਰ ਸਿੰਘ ਅਤੇ ਦੂਜਾ 1986 ਵਿੱਚ ਵਾਪਰੇ ਨਕੋਦਰ ਬੇਅਦਬੀ ਕਾਂਡ ਵਿੱਚ ਸ਼ਹੀਦ ਹੋਏ ਚਾਰ ਸਿੱਖਾਂ ਦੀ ਮੌਤ ਦਾ ਦੋਸ਼ੀ ਅਕਾਲੀ ਭਾਜਪਾ ਗਠਜੋੜ ਦਾ ਉਮੀਦਵਾਰ ਦਰਬਾਰਾ ਸਿੰਘ ਗੁਰੂ ਹੈ।ਆਗੂਆਂ ਨੇ ਕਿਹਾ ਕਿ ਅਸੀਂ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ‘ਚ ਫੈਸਲਾ ਲੈ ਗਿਆਸਪੁਰਾ ਨੂੰ ਜਿਤਾਉਣ ਦਾ ਪ੍ਰਣ ਕਰ ਲਿਆ ਹੈ ਅਤੇ ਤੁਹਾਨੂੰ ਵੀ ਅਜਿਹਾ ਕਰਕੇ ਇਸ ਵਾਰ ਬਦਲਾਅ ਲਿਆਉਣਾ ਚਾਹੀਦਾ ਹੈ।ਗਿਆਸਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਫਿਰਕਾਪ੍ਰਸਤੀ ਵਧਾਉਣ ਅਤੇ ਦਲਿਤਾਂ ਤੇ ਧਾਰਮਿਕ ਘੱਟ ਗਿਣਤੀਆਂ `ਤੇ ਜੁਲਮ ਕਰਨ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ।ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਉਸ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ।ਗਿਆਸਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਜਮਹੂਰੀ ਗਠਜੋੜ ਬਣਿਆ ਹੈ, ਉਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੀ ਬਣਿਆ ਹੈ।ਇਸ ਲਈ 19 ਮਈ ਨੂੰ ਆਪਣੀ ਵੋਟ ਚੋਣ ਨਿਸ਼ਾਨ ਲੈਟਰ ਬਾਕਸ ਦਾ ਬਟਨ ਦਬਾ ਕੇ ਪੀ.ਡੀ.ਏ ਦੇ ਹੱਕ ਪਾਓ ।
               ਇਸ ਮੌਕੇ ਗੁਰਦੀਪ ਸਿੰਘ ਕੋਟਾਲਾ, ਕੁਲਵਿੰਦਰ ਸਿੰਘ ਦਿਵਾਲਾ, ਰਾਮ ਸਿੰਘ, ਸਰਬਜੀਤ ਸਿੰਘ ਕੰਗ, ਬਲਦੇਵ ਸਿੰਘ ਮੰਡ, ਹਲਕਾ ਸਾਹਨੇਵਾਲ ਬਸਪਾ ਯੂਥ ਦੇ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ ਤੋਂ ਇਲਾਵਾ ਵੱਡੀ ਗਿਣਤੀ `ਚ ਵੋਟਰ ਅਤੇ ਸਪੋਰਟਰ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply