ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ
ਦੀ ਪ੍ਰਧਾਨਗੀ ਹੇਠ ਹੋਈ।ਇਹ ਮੀਟਿੰਗ ਅਧਿਆਪਕ ਚੇਤਨਾ ਮੰਚ ਦੇ ਬਾਨੀ ਸਵ: ਮਹਿਮਾ ਸਿੰਘ ਕੰਗ ਦੀ ਦਸਵੀਂ ਬਰਸੀ ਮੌਕੇ ਸੱਦੀ ਗਈ, ਜਿਸ ਵਿੱਚ ਸਵ: ਕੰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਮੰਚ ਦੇ ਮੈਂਬਰ ਲੈਕ: ਹਰੀ ਚੰਦ ਦੀ ਮਾਤਾ ਦੇ ਅਚਾਨਕ ਚਲਾਣੇ ਤੇ ਸੋਗ ਮਤਾ ਪਾਇਆ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਜਨਰਲ ਸਕੱਤਰ ਮਨੋਜ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਮਹਿਮਾ ਸਿੰਘ ਕੰਗ ਵਲੋਂ ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਦਾ ਜੋ ਬੀੜਾ ਚੁੱਕਿਆ ਸੀ ਅਸੀਂ ਉਸ ਨੂੰ ਪੂਰੀ ਤਨਦੇਹੀ ਨਾਲ ਅੱਗੇ ਲੈ ਕੇ ਜਾਵਾਂਗੇ।ਹੈਡਮਾਸਟਰ ਮੇਘ ਦਾਸ ਜਵੰਦਾ ਨੇ ਕਿਹਾ ਕਿ ਸਵ: ਕੰਗ ਨੇ ਜਿਸ ਨਿਰ-ਸੁਆਰਥ ਭਾਵਨਾ ਨਾਲ ਸਮਾਜ ਦੀ ਸੇਵਾ ਵਿਚ ਜੁਟੇ ਹੋਏ ਸਨ, ਇਸ ਤਰ੍ਹਾਂ ਦੇ ਇਨਸਾਨ ਸਮਾਜ ਅੰਦਰ ਵਿਰਲੇ ਹੀ ਮਿਲਦੇ ਹਨ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਮਹਿਮਾ ਸਿੰਘ ਕੰਗ ਇਕੱਲੇ ਇਨਸਾਨ ਹੀ ਨਹੀਂ ਸਗੋਂ ਇੱਕ ਸੰਸਥਾ ਵਾਂਗ ਸਮਾਜ ਵਿੱਚ ਵਿਚਰੇ, ਉਨ੍ਹਾਂ ਦੁਆਰਾ ਸ਼ੁਰੂ ਕੀਤੀਆਂ ਸੰਸਥਾਵਾਂ ਅੱਜ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਇਸ ਲਈ ਮਹਿਮਾ ਸਿੰਘ ਕੰਗ ਅੱਜ ਵੀ ਸਾਡੇ ਲਈ ਜਿਉਂਦੇ ਹਨ ਅਤੇ ਸਾਡੇ ਮਾਰਗ ਦਰਸ਼ਕ ਬਣੇ ਖੜ੍ਹੇ ਹਨ। ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਦੇ ਲਾਏ ਬੂਟੇ ਨੂੰ ਪਾਲ ਰਹੇ ਹਾਂ ਅਤੇ ਉਨ੍ਹਾਂ ਵੱਲੋਂ ਲਾਇਆ ਇਹ ਬੂਟਾ ਅੱਜ ਭਰ ਜਵਾਨੀ ਵਿੱਚ ਪੁੱਜ ਚੁੱਕਿਆ ਹੈ, ਅਸੀਂ ਇਸ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ: ਪੁਖਰਾਜ ਸਿੰਘ ਘੁਲਾਲ, ਰਘਵੀਰ ਸਿੰਘ ਸਿੱਧੂ, ਕਮਲਜੀਤ ਘੁੰਗਰਾਲੀ ਸਿੱਖਾਂ, ਸੁਰਿੰਦਰ ਵਰਮਾ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਇੰਦਰਜੀਤ ਸਿੰਘ ਕੰਗ, ਜਸਵਿੰਦਰ ਸਿੰਘ, ਸਤਿੰਦਰ ਸਿੰਘ, ਜੈਦੀਪ ਮੈਨਰੋ, ਮੈਡਮ ਬਲਜਿੰਦਰ ਕੌਰ, ਰਾਜਿੰਦਰ ਕੌਰ ਕੰਗ, ਕੰਚਨ ਬਾਲਾ ਆਦਿ ਹਾਜਰ ਸਨ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media