Monday, July 27, 2026

ਮੰਟੋ ਉਤਸਵ `ਚ ਸ਼ਿਰਕਤ ਕਰਨਗੇ 6 ਪ੍ਰਸਿੱਧ ਕਹਾਣੀਕਾਰ

ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਦੇ ਨਜਦੀਕ ਪਿੰਡ ਪਪੜੌਦੀ ਜੰਮਪਲ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਦੇ PUNJ0905201919107ਵੇਂ ਜਨਮ ਦਿਨ `ਤੇ ਲੇਖਕ ਮੰਚ ਸਮਰਾਲਾ (ਰਜਿ:) ਵਲੋਂ ‘ਮੰਟੋ ਉਸਤਵ’ 11 ਮਈ ਸਵੇਰੇ 9:30 ਵਜੇ ਸਥਾਨਕ ਸੰਘੂ ਬੈਕੁੰਟ ਹਾਲ ਵਿਖੇ ਮਨਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ  ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਮੰਟੋ ਉਤਸਵ ਵਿੱਚ ਪੰਜਾਬ ਦੇ 6 ਪ੍ਰਸਿੱਧ ਕਹਾਣੀਕਾਰ ਡਾ. ਬਲਜਿੰਦਰ ਨਸਰਾਲੀ ਦਿੱਲੀ ਯੂਨੀਵਰਸਿਟੀ, ਦੀਪ ਦਵਿੰਦਰ ਅੰਮ੍ਰਿਤਸਰ, ਜਸਵੀਰ ਰਾਣਾ ਅਮਰਗੜ੍ਹ, ਅਜਮੇਰ ਸਿੱਧੂ ਨਵਾਂ ਸ਼ਹਿਰ, ਡਾ. ਸਰਘੀ ਅੰਮ੍ਰਿਤਸਰ ਅਤੇ ਦਲਜੀਤ ਸਿੰਘ ਸ਼ਾਹੀ ਆਪਣੀ ਕਹਾਣੀਆਂ ਪੜ੍ਹਨਗੇ।ਇਨ੍ਹਾਂ ਕਹਾਣੀਆਂ `ਤੇ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾ. ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਸ.ਨਸੀਮ ਮਾਛੀਵਾੜਾ, ਨਾਵਲਕਾਰ ਰਾਮ ਸਰੂਪ ਰਿਖੀ, ਹਮਦਰਦਵੀਰ ਨੌਸ਼ਹਿਰਵੀ, ਸੁਰਿੰਦਰ ਰਾਮਪੁਰੀ ਅਤੇ ਪ੍ਰਵੇਸ਼ ਸ਼ਰਮਾ ਉਚੇਚੇ ਤੌਰ `ਤੇ ਗੱਲਬਾਤ ਕਰਨਗੇ।ਉਨ੍ਹਾਂ ਇਲਾਕੇ ਦੀਆਂ ਸਾਹਿਤਕ, ਸਮਾਜਿਕ ਜਥੇਬੰਦੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਮੰਟੋ ਉਤਸਵ ਵਿੱਚ ਪਹੁੰਚਣ ਦੀ ਅਪੀਲ ਕੀਤੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply