ਸਮਰਾਲਾ, 11 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਾਵਰਕਾਮ ਦੇ ਸੇਵਾ ਮੁਕਤ ਮੁਲਾਜਮਾਂ, ਵਿਧਵਾਵਾਂ ਦੀ ਇੱਕ ਭਰਵੀਂ ਮੀਟਿੰਗ ਮੰਡਲ ਪ੍ਰਧਾਨ
ਸਿਕੰਦਰ ਸਿੰਘ ਅਗਵਾਈ ਹੇਠ ਸਥਾਨ ਮੇਨ ਚੌਂਕ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿੱਚ 15 ਮਈ ਨੂੰ ਮਾਲ ਰੋਡ ਤੇ ਸਥਿਤ ਪੀ.ਐਸ.ਪੀ.ਸੀ.ਐਲ ਹੈਡ ਆਫਿਸ ਪਟਿਆਲਾ ਵਿਖੇ ਜੋਨ ਪੱਧਰੀ ਰੋਸ ਰੈਲੀ ਦੀ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਡਿਊਟੀਆਂ ਲਗਾਈਆਂ ਗਈਆਂ।ਮੀਟਿੰਗ ਦੌਰਾਨ ਇਹ ਪਾਸ ਕੀਤਾ ਗਿਆ ਕਿ ਡਵੀਜਨ ਕਮੇਟੀ ਦੇ ਸਾਰੇ ਆਗੂ ਸਾਰੇ ਸੇਵਾਮੁਕਤ ਮੁਲਾਜਮਾਂ ਨਾਲ ਘਰੋ ਘਰ ਸੰਪਰਕ ਕੀਤਾ ਜਾਵੇਗਾ।ਇਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ 15 ਮਈ ਨੂੰ ਸਟੇਟ ਬਾਡੀ ਦੇ ਫੈਸਲੇ ਮੁਤਾਬਿਕ ਸਾਰੇ ਸੇਵਾਮੁਕਤ ਮੁਲਾਜਮ ਹੁੰਮ ਹੁੰਮਾ ਕੇ ਪੁੱਜਣਗੇ।
ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਵਿੱਚ ਪਾਵਰਕਾਮ ਦੇ ਪੈਨਸ਼ਨਰਾਂ ਨੂੰ ਬਾਕੀ ਸੂਬਿਆਂ ਵੱਲੋਂ ਦਿੱਤੀ ਬਿਜਲੀ ਦੀ ਖਪਤ ਵਿੱਚ ਰਿਆਇਤ ਕੀਤੀ ਜਾਵੇ, ਕਿਉਂਕਿ ਇਨ੍ਹਾਂ ਪੈਨਸ਼ਨਰਾਂ ਨੇ ਵੀ 58 ਸਾਲ ਦੀ ਉਮਰ ਤੱਕ ਮਹਿਕਮੇਂ ਦੀ ਸੇਵਾ ਕੀਤੀ ਹੈ।ਕੈਸ਼ਲੈਸ ਮੈਡੀਕਲ ਟਰੀਟਮੈਂਟ ਦੁਬਾਰਾ ਚਾਲੂ ਕੀਤਾ ਜਾਵੇ।ਪੰਜਾਬ ਸਰਕਾਰ ਦੁਆਰਾ ਸਾਰੇ ਸਰਕੂਲਰ ਇੰਨਬਿੰਨ ਲਾਗੂ ਕੀਤੇ ਜਾਣ।23 ਸਾਲਾ ਸਕੇਲ ਦਿੱਤਾ ਜਾਵੇ।2006 ਤੋਂ ਪਹਿਲਾਂ ਦੇ ਪੈਨਸ਼ਨਰਾਂ ਨੂੰ ਪੇਬੈਂਡ ਪਾ ਕੇ ਸਕੇਲ ਦਿੱਤੇ ਜਾਣ।6ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਬੁਢਾਪਾ ਅਲਾਊਂਸ ਨੂੰ ਬੇਸਿਕ ਪੇਅ ਦਾ ਹਿੱਸਾ ਬਣਾਇਆ ਜਾਵੇ।ਮੈਡੀਕਲ ਭੱਤਾ 2000 ਰੁਪਏ ਕੀਤੇ ਜਾਵੇ।ਮਹਿੰਗਾਈ ਭੱਤੇ ਦੀ ਬਕਾਇਆ 22 ਮਹੀਨਿਆਂ ਦਾ ਪਿਛਲਾ ਬਕਾਇਆ ਦਿੱਤਾ ਜਾਵੇ।ਜਿਸ ਦੀਆਂ ਚਾਰ ਹੋਰ ਕਿਸ਼ਤਾਂ ਡਿਊ ਹੋ ਚੁੱਕੀਆਂ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਐਸ.ਡੀ.ਓ ਰਿਟਾ:, ਗੁਰਸ਼ਰਨ ਨਾਗਰਾ, ਜਗਤਾਰ ਸਿੰਘ ਹਰਿਓਂ ਕਲਾਂ, ਰਾਜਿੰਦਰ ਵਡੇਰਾ, ਹਰਚਰਨ ਸਿੰਘ ਐਸ.ਡੀ.ਓ ਰਿਟਾ:, ਦਰਸ਼ਨ ਸਿੰਘ ਖਜਾਨਚੀ, ਜੁਗਲ ਕਿਸ਼ੋਰ ਸਾਹਨੀ, ਭੁਪਿੰਦਰਪਾਲ ਚਹਿਲਾਂ, ਮੋਹਣ ਸਿੰਘ ਕਟਾਣੀ, ਪ੍ਰੇਮ ਚੰਦ ਅਰੋੜਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media