Sunday, September 20, 2026

ਡੀ.ਏ.ਵੀ ਪਬਲਿਕ ਸਕੂਲ ਨੇ ਯੋਗਾ `ਚ ਪਹਿਲਾ ਦਰਜ਼ਾ ਹਾਸਲ ਕੀਤਾ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਹੁਣੇ ਹੋਏ ਮਮਤਾ ਨਿਕੇਤਨ ਸਪਰਾਊਟਸ ਸਕੂਲ ਵਿੱਚ ਰਾਜ-ਪੱਧਰ ਤੇ ਯੋਗਾ ਚੈਂਪੀਅਨਸਿ਼ਪ ਦਾ PUNJ1105201918ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦਾ ਆਯੋਜਨ ਯੋਗਾ ਸੋਸਾਇਟੀ ਆਫ਼ ਪੰਜਾਬ ਦੁਆਰਾ ਕੀਤਾ ਗਿਆ।ਇਸ ਚੈਂਪੀਅਨਸਿ਼ਪ ਵਿੱਚ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਨੇ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਮੈਂਬਰਾਂ ਅੰਕੁਸ਼ ਚੌਧਰੀ ਤੇ ਵੰਸ਼ਿਕਾ ਅਰੋੜਾ ਜਮਾਤ ਬਾਰ੍ਹਵੀਂ, ਸੌਮਿਆ ਵਡੇਰਾ ਜਮਾਤ ਦਸਵੀਂ, ਅਰਪਿਤ ਸ਼ਰਮਾ ਤੇ ਮਾਨਿਆ ਮਹਾਜਨ ਜਮਾਤ ਨੌਵੀਂ, ਹੇਮਸ਼ਿਖਾ ਕੁਮਾਰੀ ਜਮਾਤ ਅੱਠਵੀਂ, ਓਮਾਂਸ਼ ਸ਼ਰਮਾ ਤੇ ਨਿਤਿਨ ਕੁਮਾਰ ਜਮਾਤ ਸੱਤਵੀਂ, ਹਿਤੇਨ ਸ਼ਰਮਾ ਤੇ ਕ੍ਰਿਸ਼ਨ ਭੱਲਾ ਜਮਾਤ ਪੰਜਵੀਂ ਨੇ ਇਸ ਚੈਂਪੀਅਨਸਿ਼ਪ ਵਿੱਚ ਪਹਿਲਾ ਦਰਜਾ ਹਾਸਲ ਕੀਤਾ।
               ਅੰਕੁਸ਼ ਚੌਧਰੀ ਨੇ ਅੰਡਰ-16 ਸਮੂਹ ਵਰਗ ਵਿੱਚ ਵਿਅਕਤੀਗਤ ਰੂਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨਿਤਿਨ ਕੁਮਾਰ ਤੇ ਅਰਪਿਤ ਸ਼ਰਮਾ ਨੇ ਰਿਧਮਿਕ ਯੋਗਾ ਪੇਅਰ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ।ਮਾਨਿਆ ਮਹਾਜਨ ਤੇ ਵੰਸ਼ਿ਼ਕਾ ਅਰੋੜਾ ਨੇ ਪੇਅਰ ਆਰਟਿਸਟਿਕ ਯੋਗਾ ਅੰਡਰ-16 ਸਮੂਹ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਹੇਮਸ਼ਿਖਾ ਕੁਮਾਰੀ ਤੇ ਸੌਮਿਆ ਵਡੇਰਾ ਨੇ ਪੇਅਰ ਆਰਟਿਸਟਿਕ ਯੋਗਾ ਅੰਡਰ-14 ਸਮੂਹ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।     
              ਪੰਜਾਬ ਜ਼ੋਨ-ਏ  ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ `ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੂੰ ਨਿਰੋਗ ਜੀਵਨ ਜਿਊਣ ਲਈ ਯੋਗਾ ਅਪਨਾਉਣ ਲਈ ਕਿਹਾ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply