ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) -ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੀ ਪ੍ਰਧਾਨਗੀ ਹੇਠ
ਕਰਮਚਾਰੀਆਂ ਨੂੰ ਮੋਬਾਇਲ ਟੈਬ ਵੰਡੇ ਗਏ।ਇਹ ਮੋਬਾਇਲ ਟੈਬ ਸਿਹਤ ਵਿਭਾਗ ਵੱਲੋਂ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਅਧੀਨ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਇਹਨਾਂ ਮੋਬਾਇਲ ਟੈਬ ਦੀ ਕਰਮਚਾਰੀਆਂ ਨੂੰ ਟ੍ਰੇਨਿਗ ਵੀ ਦਿੱਤੀ ਜਾਵੇਗੀ।ਇਹਨਾਂ ਮੋਬਾਇਲ ਟੈਬ ਵਿੱਚ ਟੀ.ਬੀ ਦੇ ਮਰੀਜਾਂ ਦੀ ਦਵਾਈ ਅਤੇ ਰਿਕਾਰਡ ਮੈਨਟੇਨ ਰੱਖਿਆ ਜਾਵੇਗਾ।ਕਰਮਚਾਰੀਆਂ ਨੂੰ ਇਹ ਟੈਬ ਆਪਣਾ ਕੰਮ ਵਧੀਆ ਅਤੇ ਸੁਚਾਰੂ ਢੰਗ ਨਾਲ ਕਰਨ ਲਈ ਦਿੱਤੇ ਗਏ ਹਨ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ, ਜਿਲ੍ਹਾ ਟੀ.ਬੀ ਅਫਸਰ ਡਾ. ਅਮਨਦੀਪ, ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਗੁਰਿੰਦਰ ਕੌਰ, ਤ੍ਰਿਸ਼ਲਾ, ਜਸਪਾਲ ਸਿੰਘ, ਰਾਹੁਲ ਅਤੇ ਗਗਨਦੀਪ ਹਾਜਰ ਹੋਏ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media