Thursday, May 28, 2026

ਪਗੜੀ ਸੰਭਾਲ

ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ
ਵਿਦੇਸ਼ਾਂ ਵਾਲਿਆਂ ਲੁੱਟ ਲਿਆ ਸਾਡਾ ਪੰਜਾਬ ਓਏ।
ਲਾਲਚ ‘ਚ ਧੀਆਂ ਵਿਦੇਸ਼ਾਂ ਵੱਲ ਤੋਰੀਂ ਜਾਵੇਂ
ਆਪੇ ਆਪਣੀ ਪੱਗ ਪੈਰਾਂ ਹੇਠ ਰੋਲ਼ੀ ਜਾਵੇਂ।
ਕਿੱਥੇ ਗਈ ਤੇਰੀ ਅਣਖਾਂ ਦੀ ਸ਼ਾਨ ਓਏ?
ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ।

ਡਾਲਰਾਂ ਦੀ ਚਮਕ ਤੈਨੂੰ ਕਰ ਦਿੱਤਾ ਅੰਨ੍ਹਾ ਓਏ,
ਆਪ ਹੀ ਲਾਈ ਜਾਵੇਂ ਘਰ ਨੂੰ ਸੰਨ੍ਹਾਂ ਓਏ।
ਕਿਉਂ ਕਰੀਂ ਜਾਵੇਂ ਵਿਰਸੇ ਦਾ ਘਾਣ ਓਏ?
ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ।

‘ਭੋਮੇ’ ਵਾਲਾ ਦਿੰਦਾ ਇਹੀ ਦੁਹਾਈ ਓਏ,
ਬਿਗਾਨਿਆਂ ਦੀ ਧਰਤੀ ‘ਤੇ ਕਾਹਦੀ ਕਮਾਈ ਓਏ,
ਕਿਉਂ ਗਵਾਈਂ ਜਾਵੇਂ ਆਪਣੀ ਪਹਿਚਾਣ ਓਏ?
ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ।
ਵਿਦੇਸ਼ਾਂ ਵਾਲਿਆਂ ਲੁੱਟ ਲਿਆ ਸਾਡਾ ਪੰਜਾਬ ਓਏ।
Gurmeet S-Bhoma Btl

 
ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ)
ਗਰੇਟਰ ਕੈਲਾਸ਼, ਬਟਾਲਾ
ਜਿਲਾ ਗੁਰਦਾਸਪੁਰ
ਮੋ – 97815 35440

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply