Wednesday, March 4, 2026

ਘੱਟ ਗਿਣਤੀਆਂ `ਚ ਮੋਦੀ ਸਰਕਾਰ ਸਮੇਂ ਹੋਏ ਹਮਲਿਆਂ ਕਾਰਨ ਸਹਿਮ – ਔਜਲਾ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ PUNJ1405201907ਔਜਲਾ ਦੇ ਹੱਕ ਵਿੱਚ ਸਥਾਨਕ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ) ਦਫਤਰ ਵਿਖੇ ਪਾਸਟਰ ਐਸੋਸੀਏਸ਼ਨ ਵਲੋਂ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਜਿਸ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਵਿਸੇਸ਼ ਤੌਰ ਤੇ ਹਾਜਰ ਹੋਏ।
           ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮਸੀਹ ਆਗੂਆਂ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਘੱਟ ਗਿਣਤੀ ਲੋਕਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਭਾਰੀ ਵਾਧਾ ਹੋਇਆ ਜਿਸ ਨਾਲ ਘੱਟ ਗਿਣਤੀਆਂ ਵਿੱਚ ਸਹਿਮ ਦਾ ਮਾਹੌਲ ਹੈ।ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਪਾਰਟੀ ਕਾਂਗਰਸ ਨੇ ਸਿੱਖ ਪ੍ਰਧਾਨ ਮੰਤਰੀ, ਸਿੱਖ ਰਾਸ਼ਟਰਪਤੀ, ਸਿੱਖ ਫੋਜ ਮੁਖੀ, ਮਸੀਹ ਆਗੂ ਨੂੰ ਦੇਸ਼ ਦਾ ਰੱਖਿਆ ਮੰਤਰੀ, ਮੁਸਲਮਾਨ ਰਾਸ਼ਟਰਪਤੀ, ਮੁਸਲਮਾਨ ਉੱਪ ਰਾਸ਼ਟਰਪਤੀ ਦਾ ਅਹੁੱਦਾ ਘੱਟ ਗਿਣਤੀਆਂ ਨੂੰ ਦੇ ਕੇ ਮਾਨ ਸਨਮਾਨ ਦਿੱਤਾ।ਔਜਲਾ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੇਸ਼ ਵਿੱਚ ਨਫਰਤ ਦਾ ਮਾਹੌਲ ਪੈਦਾ ਕਰਨ ਵਾਲਿਆਂ ਤੇ ਧਰਮ ਨਿਰਪੱਖ ਲੋਕਾਂ ਦਰਮਿਆਨ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਫਿਰਕਾਪ੍ਰਸਤ ਤਾਕਤਾਂ ਨੂੰ ਕਰਾਰੀ ਹਾਰ ਦਿੰਦਿਆਂ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ।
               ਰੈਲੀ ਨੂੰ ਸੰਬੋਧਨ ਦੌਰਾਨ ਭਗਵੰਤਪਾਲ ਸਿੰਘ ਸੱਚਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਕਿਹਾ ਕਿ ਜੁਮਲੇਬਾਜ ਮੋਦੀ ਸਰਕਾਰ ਦੇ ਰਾਜਕਾਲ ਨੂੰ ਦੇਸ਼ ਦੇ ਘੱਟ ਗਿਣਤੀ ਲੋਕਾਂ ਤੇ ਸੰਸਥਾਵਾਂ ਨੂੰ ਬਰਬਾਦ ਕਰਨ ਲਈ ਜਾਣਿਆ ਜਾਵੇਗਾ। ਸ. ਸੱਚਰ ਨੇ ਕਿਹਾ ਕਿ ਆਰ.ਐਸ.ਐਸ ਦੇ ਮੁੱਖ ਦਫਤਰ ਤੇ ਸਾਲਾਂ ਬੱਧੀ ਤਿਰੰਗੇ ਝੰਡੇ ਨੂੰ ਨਾ ਲਹਿਰਾਉਣ ਵਾਲੇ ਭਾਜਪਾ ਆਗੂ ਅੱਜ ਕਿਸ ਮੂੰਹ ਨਾਲ ਦੇਸ਼ ਵਾਸੀਆਂ ਤੋਂ ਰਾਸ਼ਟਰਵਾਦ ਦੇ ਨਾਮ ਤੇ ਵੋਟਾਂ ਮੰਗ ਰਹੇ ਹਨ।ਸੱਚਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਘੱਟ ਗਿਣਤੀ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਸੰਵਿਧਾਨਿਕ ਸੰਸਥਾਵਾਂ ਨੂੰ ਕਮਜੋਰ ਕੀਤਾ ਗਿਆ।ਦੇਸ਼ ਦੇ ਇਤਿਹਾਸ ਵਿੱਚ ਉਸ ਦਿਨ ਨੂੰ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਜਿਸ ਦਿਨ ਦੇਸ਼ ਦੀ ਸਰਵਉਚ ਅਦਾਲਤ ਦੇ ਜੱਜ ਸਹਿਬਾਨ ਵਲੋਂ ਉਨ੍ਹਾਂ `ਤੇ ਪਾਏ ਜਾਂਦੇ ਦਬਾਅ ਕਾਰਨ ਪ੍ਰੈਸ ਮਿਲਣੀ ਕੀਤੀ ਗਈ ਸੀ।
             ਚੋਣ ਮੀਟਿੰਗ ਦੌਰਾਨ ਮਸੀਹ ਆਗੂ ਸੋਨੂੰ ਜਾਫਰ, ਸੁਭਾਸ਼ ਥੋਬਾ, ਪਾਸਟਰ ਇਮਾਨੂੰਏਲ ਮਸੀਹ (ਸਾਰੇ ਮੈਂਬਰ ਪੰਜਾਬ ਕਾਂਗਰਸ ਕਮੇਟੀ), ਅਮਰ ਔਜਲਾ, ਪਾਸਟਰ ਅਲਫਤ, ਵਿਜੈ ਪਾਲ ਮੁਕਤੀ ਫੌਜ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply