Monday, July 27, 2026

ਬਾਰਵੀਂ ਕਲਾਸ ਦੀ ਪ੍ਰਿਅੰਕਾ ਬਹਿਲ ਦਾ ਸਰਕਾਰੀ ਕੰਨਿਆ ਸਮਾਰਟ ਸਕੂਲ ਮਾਲ ਰੋਡ `ਚ ਪਹਿਲਾ ਸਥਾਨ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ  ਸਕੂਲ ਮਾਲ ਰੋਡ ਨੇ ਆਪਣੀ ਅਮੀਰ PUNJ1505201908ਅਕਾਦਮਿਕ ਪ੍ਰੰਪਰਾਵਾਂ ਨੂੰ ਜਾਰੀ ਰਖਦਿਆਂ ਇਸ ਵਾਰ ਫਿਰ ਮੀਲ ਪੱਥਰ ਸਥਾਪਿਤ ਕਰਦਿਆਂ ਬਾਰ੍ਹਵੀਂ ਸ਼ੇ੍ਰਣੀ ਦੇ ਨਤੀਜੇ ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸੀ) ਸਲਵਿੰਦਰ ਸਿੰਘ ਸਮਰਾ ਅਤੇ ਜ਼ਿਲ੍ਹਾ ਸਾਇੰਸ ਸੁਪਵਾਈਜ਼ਰ ਸ੍ਰੀਮਤੀ ਸੁਦੀਪ ਕੌਰ ਦੀ ਯੋਗ ਅਗਵਾਈ ਲਈ ਧੰਨਵਾਦ ਕੀਤਾ।ਉਨ੍ਹਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਲੋਂ ਬਾਰ੍ਹਵੀਂ ਦੇ ਐਲਾਨੇ ਗਏ ਨਤੀਜੇ ਵਿਚੋਂ ਮਾਲ ਰੋਡ ਸਕੂਲ ਦਾ ਨਤੀਜਾ ਵਧੀਆ ਰਿਹਾ।ਸਕੂਲ ਦੇ 480 ਵਿਦਿਆਰਥਣਾਂ ਨੇ ਪ੍ਰਿਖਿਆ ਦਿੱਤੀ ਜਿਨ੍ਹਾਂ `ਚੋਂ 3 ਵਿਦਿਆਰਥਣਾਂ ਨੇ `ਏ ਪਲੱਸ` ਗਰੇਡ ਹਾਸਲ ਕੀਤਾ, 55 ਵਿਦਿਆਰਥਣਾਂ ਨੇ `ਏ` ਗਰੇਡ ਹਾਸਲ ਕੀਤੇ ਅਤੇ 201 ਵਿਦਿਆਰਥਣਾ ਨੇ `ਬੀ` ਗਰੇਡ ਹਾਸਲ ਕੀਤਾ।
                   ਸਕੂਲ ਵਿਚ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਪ੍ਰਿਅੰਕਾ ਬਹਿਲ (94.67%), ਦੂਸਰਾ ਸਥਾਨ ਸ਼ੀਲਾ (89.78%) ਅਤੇ ਨੇਹਾ (89.78%) ਅਤੇ ਤੀਸਰਾ ਸਥਾਨ ਮੁਸਕਾਨ ਅਤੇ ਸੋਨਮ (89.11%) ਨੇ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਇਹ ਸਿਹਰਾ ਸਕੂਲ ਦੇ ਮਿਹਨਤੀ ਅਤੇ ਪ੍ਰਤਿਬੱਧ ਅਧਿਆਪਕਾਂ ਦੇ ਸਿਰ ਜਾਂਦਾ ਹੈ।ਉਨ੍ਹਾਂ ਇਹ ਵੀ ਵਚਨਬੱਧਤਾ ਦੁਹਰਾਈ ਕਿ ਅਕਾਦਮਿਕ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਆਉਂਦੇ ਸਮੇਂ ਵਿਚ ਵੀ ਵੱਧ ਤੋਂ ਵੱਧ ਸਹੁਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
                 ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੀ ਸਮੁੱਚੀ ਟੀਮ, ਪ੍ਰਮੋਦ ਮਿੱਡਾ ਤੇ ਯੋਗੇਸ਼ ਭਾਟੀਆ ਨੇ ਸਕੂਲ ਨੂੰ ਵਧਾਈ ਦਿੱਤੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply