ਪਠਾਨਕੋਟ, 15 ਮਈ (ਪੰਜਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ।ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਇਆ ਦੱਸਿਆ ਕਿ ਗਰਮੀਆਂ ਦਾ ਮੌਸਮ ਆਉਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ।ਜਿਹਨਾਂ ਦੇ ਲੱਛਣ, ਕਾਰਣ, ਇਲਾਜ ਅਤੇ ਪਰਹੇਜ ਸਬੰਧੀ ਜਾਗਰੂਕ ਕਰਨ ਲਈ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ 28-05-2019 ਤੋਂ 08-06-2019 ਤੱਕ ਇੰਨਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਦੌਰਾਨ 0 ਤੋਂ 5 ਦੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਲੋਕਾਂ ਨੂੰ ਓ.ਆਰ.ਐਸ, ਜਿੰਕ ਦੀਆਂ ਗੋਲੀਆਂ, ਹੱਥਾਂ ਨੂੰ ਧੋਣ ਦਾ ਤਰੀਕਾ ਅਤੇ ਸਾਫ ਪਾਣੀ ਪੀਣ ਸਬੰਧੀ ਜਾਗਰੂਕ ਕੀਤਾ ਜਾਵੇਗਾ।ਆਸ਼ਾ ਵਰਕਰ ਵੱਲੋਂ ਘਰ ਘਰ ਜਾ ਕੇ 0 ਤੋਂ 5 ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਵੰਡੇ ਜਾਣਗੇ। ਓ.ਆਰ.ਐਸ ਅਤੇ ਜਿੰਕ ਦੇ ਹਰੇਕ ਸਿਹਤ ਸੰਸਥਾ ਪ੍ਰਾਈਵੇਟ ਹਸਪਤਾਲ ਅਤੇ ਆਮ ਜਨਤਕ ਥਾਵਾਂ ਤੇ ਕਾਰਨਰ ਬਣਾਏ ਜਾਣਗੇ।ਸਕੂਲਾਂ ਵਿੱਚ ਵੀ ਹੱਥ ਧੋਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਬਾਇਓਮੈਡੀਕਲ ਵੈਸਟੇਜ ਅਧੀਨ ਕੂੜਾ ਕਰਕਟ ਪਾਉਣ ਲਈ ਚਾਰ ਰੰਗਾਂ ਦੇ ਡਸਟਬਿਨ (ਪੀਲਾ, ਲਾਲ, ਚਿੱਟਾ ਅਤੇ ਨੀਲਾ) ਜਿਹਨਾਂ ਵਿੱਚ ਗਿੱਲਾ, ਸੁੱਕਾ, ਖੂਨ ਵਾਲਾ ਅਤੇ ਕੱਚ ਦਾ ਸਮਾਨ ਪਾਇਆ ਜਾ ਸਕੇ।ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੁਨੀਤਾ ਸਰਮਾ ਨੇ ਦਸਿਆ ਕਿ 16-05-2019 ਨੂੰ ਜਿਲ੍ਹਾ ਪੱਧਰੀ ਨੈਸਨਲ ਡੈਗੂ ਡੇਅ ਮਨਾਇਆ ਜਾ ਰਿਹਾ ਹੈ।ਜਿਸ ਦੌਰਾਨ ਸੈਮੀਨਾਰ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਡੇਗੂ ਸਬੰਧੀ ਜਾਗਰੂਕ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਤੰਬਾਕੂ ਕੰਟੋਰਲ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਵਲੋਂ ਚਲਾਨ ਕੱਟੇ ਜਾ ਰਹੇ ਹਨੇ। ਤੰਬਾਕੂ ਦੀ ਰੋਕਥਾਮ ਕਰਨ ਦਾ ਮਤਲਬ ਹੈ ਕਿ ਕੈਸਰ ਤੋਂ ਲੋਕਾਂ ਨੂੰ ਬਚਾਉਣਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media