Wednesday, June 18, 2025
Breaking News

ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸਥਾਪਨਾ

PPN14091414
ਨਵੀਂ ਦਿੱਲੀ, 14 ਸਤੰਬਰ (ਅੰਮ੍ਰਿਤ ਲਾਲ ਮੰਨਣ)- ਮਾਂ ਬੋਲੀ ਪੰਜਾਬੀ ਂਚ ਸਿਵਿਲ ਪੀ੍ਰਖਿਆ ਦੀ ਤਿਯਾਰੀ ਕਰ ਰਹੇ ਪ੍ਰਤਿਭਾਗਿਆ ਨੂੰ ਗਿਆਨ ਦੇ ਭੰਡਾਰ ਦਾ ਪ੍ਰਤੀਕ ਕਿਤਾਬਾ ਇਕ ਛੱਤ ਥੱਲੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸੁਰੁਆਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ,ਰਾਜੋਰੀ ਗਾਰਡਨ ਤੋਂ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੋਡ ਨੰ 50, ਵੈਸਟ ਪੰਜਾਬੀ ਬਾਗ ਵਿਖੇ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਜਿਸਦਾ ਉਦਘਾਟਨ ਸ: ਮਨਜਿੰਦਰ ਸਿੰਘ ਸਿਰਸਾ, ਬੀਬੀ ਸਤਵਿੰਦਰ ਕੌਰ ਸਿਰਸਾ ਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸਾਂਸਦ ਸz: ਤਰਲੋਚਨ ਸਿੰਘ ਵੱਲੋਂ ਕੀਤਾ ਗਿਆ।
ਸz: ਤਰਲੋਚਨ ਸਿੰਘ ਨੇ ਇਸ ਉਪਰਾਲੇ ਲਈ ਸz: ਮਨਜਿੰਦਰ ਸਿੰਘ ਸਿਰਸਾ ਅਤੇ ਬੀਬੀ ਸਤਵਿੰਦਰ ਕੌਰ ਸਿਰਸਾ ਸਮੇਤ ਗੁਰਦੁਆਰਾ ਸਾਹਿਬ ਦੀ ਪੂਰੀ ਟੀਮ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਇਹ ਬਹੁਤ ਹੀ ਮਹੱਤਵਪੂਰਨ ਕੰਮ ਹੈ ਅਤੇ ਹੋਰ ਸਿੰਘ ਸਭਾਵਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਬੱਚਿਆਂ ਵਿਚ ਪੜ੍ਹਨ ਦੀ ਰੂਚੀ ਪੈਦਾ ਕੀਤੀ ਜਾ ਸਕੇ ਕਿਉਂਕਿ ਅਜ ਜਿਸ ਤਰੀਕੇ ਨਾਲ ਇਸ ਵਿਚ ਘਾਟ ਹੁੰਦੀ ਜਾ ਰਹੀ ਹੈ ਉਹ ਬੇਹਦ ਚਿੰਤਾ ਦਾ ਵਿਸ਼ੈ ਹੈ।ਬੱਚਿਆਂ ਨੂੰ ਜਿੱਥੇ ਅੰਗਰੇਜੀ ਅਤੇ ਹਿੰਦੀ ਦੀ ਸਿਖਲਾਈ ਦਿਤੀ ਜਾਂਦੀ ਹੈ ਉਥੇ ਪੰਜਾਬੀ ਦੀ ਜਾਣਕਾਰੀ ਵੀ ਲਾਜ਼ਮੀ ਦਿਤੀ ਜਾਣੀ ਚਾਹੀਦੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਮਾਂ ਬੋਲੀ ਤੋਂ ਸਾਨੂੰ ਮੂੰਹ ਨਹੀਂ ਮੋੜਨਾ ਚਾਹੀਦਾ। ਦਿਯਾਲ ਸਿੰਘ ਕਾਲਜ ਦੇ ਡਾ. ਪ੍ਰਿਥਵੀਰਾਜ ਥਾਪਰ ਨੇ ਦਸਿਆ ਕਿ ਅਜ ਪੰਜਾਬੀ ਵਿਚ ਕਈ ਬੱਚੇ ਆਈ ਏ ਐਸ ਕਰ ਰਹੇ ਹਨ ਅਤੇ ਸਾਨੂੰ ਉਪਰਾਲਾ ਕਰਕੇ ਇਨ੍ਹਾਂ ਬੱਚਿਆਂ ਦੀ ਗਿਣਤੀ ਵਿਚ ਵਾਧਾ ਕਰਨਾ ਚਾਹੀਦਾ ਹੈ ਜਿਸ ਨਾਲ ਕੌਮ ਨੂੰ ਫਾਇਦਾ ਮਿਲੇਗਾ।
ਬੀਬੀ ਸਤਵਿੰਦਰ ਕੌਰ ਸਿਰਸਾ ਨੇ ਕਿਹਾ ਲਾਇਬਰੇਰੀ ਦੇ ਲਈ ਜੋ ਵੀ ਮਦਦ ਉਨ੍ਹਾਂ ਪਾਸੋਂ ਬਣ ਸਕੇਗੀ ਉਹ ਕਰਨਗੇ ਅਤੇ ਇਸ ਸੇਵਾ ਨੂੰ ਕਰਕੇ ਉਹ ਆਪਣੇ ਆਪ ਨੂੰ ਸੋਭਾਗਸ਼ਾਲੀ ਮਹਿਸੂਸ ਕਰਨਗੇ। ਇਸ ਮੋਕੇ ‘ਤੇ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਰਵੇਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਬਿੰਦਰਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਰਾਜੂ, ਜਸਬੀਰ ਸਿੰਘ ਚਾਵਲਾ, ਇੰਦਰਮੋਹਨ ਸਿੰਘ ਸਚਦੇਵਾ, ਬੱਬੂ ਆਨੰਦ, ਹਰਚਰਨ ਸਿੰਘ ਕਾਲੜਾ, ਆਇਆ ਸਿੰਘ ਵਧਾਵਨ, ਰਜਿੰਦਰ ਸਿੰਘ ਕਾਲੜਾ, ਲੇਖਕ ਅਤੇ ਨਾਵਲਕਾਰ ਚੰਦਨ ਨੇਗੀ ਸਹਿਤ ਖੇਤਰ ਦੇ ਹੋਰ ਪਤਵੰਤੇ ਸੱਜਣਾ ਨੇ ਹਾਜਰੀ ਭਰੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply