ਨਵੀਂ ਦਿੱਲੀ, 14 ਸਤਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸz:ਮਨਜਿੰਦਰ ਸਿੰਘ ਸਿਰਸਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਂਡਰ ਨਗਰ ਵਾਰਡ ਦੇ ਸਰਕਲ ਜੱਥੇਦਾਰ ਭੁਪਿੰਦਰ ਸਿੰਘ ਭੁੱਲਰ ਨੂੰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਅਤੇ ਡੈਂਟਲ ਕੇਅਰ ਯੁਨਿਟ ਹਰਗੋਬਿੰਦ ਐਨਕਲੇਵ ਦਾ ਚੇਅਰਮੈਨ ਥਾਪਿਆ ਗਿਆ। ਸz: ਭੁੱਲਰ ਵੱਲੋਂ ਉਨ੍ਹਾਂ ਨੂੰ ਇਹ ਅਹੁਦਾ ਦਿਤੇ ਜਾਣ ‘ਤੇ ਉਨ੍ਹਾਂ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਉਹ ਪੂਰੀ ਮੇਹਨਤ ਅਤੇ ਈਮਾਨਦਾਰੀ ਨਾਲ ਇਸ ਅਹੁਦੇ ਨੂੰ ਨਿਭਾਉਣਗੇ। ਇਸ ਮੋਕੇ ‘ਤੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਤਿੰਦਰ ਸਿੰਘ ਗੋਲਡੀ, ਮਨਮੋਹਨ ਸਿੰਘ ਮਿੰਟੂ, ਚਮਨ ਸਿੰਘ, ਮਨਜਿੰਦਰ ਸਿੰਘ ਸਿਰਸਾ ਦੇ ਪ੍ਰਮੁਖ ਸਲਾਹਕਾਰ ਅਤੇ ਯੂਥ ਅਕਾਲੀ ਦਲ ਦਿੱਲੀ ਯੁਨਿਟ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀ ਮਾਨ, ਬੀਬੀ ਪ੍ਰਕਾਸ਼ ਕੌਰ, ਸ਼ਿਬੂ ਜੀ, ਬਖਸ਼ੀਸ਼ ਸਿੰਘ, ਕਰਤਾਰ ਸਿੰਘ, ਰਾਜਿੰਦਰ ਸਿੰਘ ਚੀਮਾ, ਜਗਜੀਤ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ ਅੋਲਖ, ਬਲਵੰਤ ਸਿੰਘ ਭੁੱਲਰ, ਮੰਜੀਤ ਸਿੰਘ ਮੰਡਾਵਲੀ, ਨਰਵਿੰਦਰ ਸਿੰਘ, ਵਾਹਿਗੁਰੂਪਾਲ ਸਿੰਘ ਆਦਿ ਮੋਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …