Tuesday, July 7, 2026

ਬੋਰਡ ਨਤੀਜਿਆਂ ਵਿੱਚ ਕੰਨਿਆਂ ਸਕੂਲ ਸਮਰਾਲਾ ਦੀ ਝੰਡੀ

PPN1505201909ਸਮਰਾਲਾ, 15 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ.ਸ.ਸ.ਸ (ਕੰਨਿਆ) ਸਮਰਾਲਾ ਦਾ ਨਤੀਜਾ ਸ਼ਾਨਦਾਰ ਰਿਹਾ।ਇਨ੍ਹਾਂ ਨਤੀਜਿਆਂ ਵਿੱਚ ਸਾਇੰਸ ਗਰੁੱਪ ਵਿੱਚੋਂ ਦੀਕਸ਼ਾ ਨੇ 420/450 ਅੰਕਾਂ ਨਾਲ ਪਹਿਲਾਂ, ਸੁਖਪ੍ਰੀਤ ਕੌਰ ਨੇ 419/450 ਅੰਕਾਂ ਨਾਲ ਦੂਸਰਾ ਅਤੇ ਆਰਤੀ ਸ਼ਰਮਾ ਨੇ 418/450 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।ਸਾਇੰਸ ਗਰੁੱਪ ਦੇ ਸਾਰੇ ਵਿਦਿਆਰਥੀ ਹੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ।ਕਾਮਰਸ ਗਰੁੱਪ ਵਿੱਚੋਂ ਜਸ਼ਪ੍ਰੀਤ ਕੌਰ ਨੇ 423/450 ਅੰਕ ਲੈ ਕੇ ਪਹਿਲਾ ਅਤੇ ਸ਼ਰੂਤੀ ਧਨੇਜਾ ਨੇ 420/450 ਨਾਲ ਦੂਜਾ ਅਤੇ ਅਨੂ ਨੇ 412/450 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚੋਂ ਗਗਨਪ੍ਰੀਤ ਕੌਰ ਨੇ 398/450 ਅੰਕ ਲੈ ਕੇ ਪਹਿਲਾ, ਮਮਤਾ ਨੇ 395/450, ਕਿਰਨਜੋਤ ਨੇ 395/450 ਕਰਕੇ ਦੂਜਾ ਅਤੇ ਚੰਚਲ ਨੇ 394/450 ਨਾਲ ਤੀਸਰਾ ਸਥਾਨ ਹਾਸਿਲ ਕੀਤਾ।ਇਸ ਤੋਂ ਪਹਿਲਾਂ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਸਕੂਲ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।ਦਸਵੀਂ ਜਮਾਤ ਵਿੱਚੋਂ ਸਿਮਰਨਦੀਪ ਕੌਰ ਨੇ 604/650 ਅੰਕ ਪ੍ਰਾਪਤ ਕਰਕੇ ਪਹਿਲਾ, ਦਿਵਿਆ ਸਿੰਗਲਾ ਨੇ 578/650 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮੀਨੂੰ ਰਾਣੀ ਨੇ 577/650 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਦੀ ਵਿਦਿਆਰਥਣ ਸਿਮਰਦੀਪ ਕੌਰ ਨੇ ਗਣਿਤ ਅਤੇ ਹਿੰਦੀ ਵਿਸ਼ੇ ਵਿੱਚੋਂ 100/100 ਅੰਕ ਪ੍ਰਾਪਤ ਕੀਤੇ।
ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਵਿਦਿਆਰਥਣਾਂ ਦਾ ਸਨਮਾਨ ਕਰਦਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply