Wednesday, March 4, 2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਲਈ ਰੈਲੀ

PPN1505201911ਸੰਗਰੂਰ/ ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਦਿਆਲਗੜ੍ਹ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਸਬੰਧੀ ਬੀ.ਡੀ.ਪੀ.ਓ ਸੰਗਰੂਰ ਵਲੋਂ ਪਿਛਲੇ ਸਾਲ ਨਾਲੋਂ ਰਕਮ 15 ਪ੍ਰਤੀਸ਼ਤ ਵਧਾਉਣ ਦੀ ਰੱਖੀ ਸ਼ਰਤ ਨੂੰ ਪਿੰਡ ਦੇ ਸਮੂਹ ਦਲਿਤ ਭਾਈਚਾਰੇ ਨੇ ਨਾਮਨਜ਼ੂਰ ਕਰ ਦਿੱਤਾ, ਜਿਸ ਕਾਰਨ ਇਹ ਬੋਲੀ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਮੂਹ ਦਲਿਤ ਭਾਈਚਾਰੇ ਨੇ ਬੀ.ਡੀ.ਪੀ.ਓ ਸੁਖਚੈਨ ਸਿੰਘ ਕੋਲ ਇਹ ਮੰਗ ਵੀ ਉਠਾਈ ਕਿ ਪਿਛਲੇ ਸਾਲ 6 ਏਕੜ ਜ਼ਮੀਨ ਦੀ ਬੋਲੀ ਹੋਈ ਸੀ, ਪਰ ਜ਼ਮੀਨ ਘੱਟ ਮਿਲੀ ਸੀ, ਜਿਸ ਕਰਕੇ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਇਸ ਸਬੰਧੀ ਬੀ.ਡੀ.ਪੀ.ਓ ਸੁਖਚੈਨ ਸਿੰਘ ਨੇ ਕਿਹਾ ਕਿ ਜੇਕਰ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਜ਼ਮੀਨ ਘੱਟ ਨਿਕਲਦੀ ਹੈ ਤਾਂ ਪਿਛਲੇ ਸਾਲ ਦੀ ਜਿੰਨੀ ਰਕਮ ਵੱਧ ਭਰਵਾਈ ਗਈ ਸੀ ਉਹ ਵਾਪਸ ਕਰ ਦਿੱਤੀ ਜਾਵੇਗੀ।ਇਸ ਤੋਂ ਬਾਅਦ ਵੱਡੀ ਗਿਣਤੀ `ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਇਕੱਠੇ ਹੋਏ ਪਿੰਡ ਦੇ ਸਮੂਹ ਦਲਿਤ ਭਾਈਚਾਰੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਆਗੂ ਬਿਮਲ ਕੌਰ, ਇਲਾਕਾ ਆਗੂ ਪ੍ਰਭੂ ਸਿੰਘ, ਮੁਖਤਿਆਰ ਸਿੰਘ, ਭੋਲਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨ ਦੀ ਮੰਗ ਦਲਿਤ ਮਜ਼ਦੂਰਾਂ ਦੇ ਮਾਣ ਸਨਮਾਨ ਨਾਲ ਜੁੜਿਆ ਹੋਇਆ ਮੁੱਦਾ ਹੈ ਅਤੇ ਦਲਿਤ ਪਿਛਲੇ ਸਾਲ਼ਾ ਤੋ ਰਿਜ਼ਰਵ ਕੋਟੇ ਦੀ ਜ਼਼ਮੀਨ ਪ੍ਰਾਪਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਸ ਸਾਲ ਜੋ ਜ਼ਮੀਨ ਦੀ ਬੋਲੀ ਵਧਾ ਕੇ ਦੇਣ ਬਾਰੇ ਫੁਰਮਾਨ ਆਇਆ ਹੈ ਉਹ ਫ਼ਰਮਾਨ ਸਮੂਹ ਦਲਿਤ ਭਾਈਚਾਰੇ ਨੂੰ ਇਸ ਕਰਕੇ ਮਨਜ਼ੂਰ ਨਹੀਂ ਕਿਉਂਕਿ ਪੇਂਡੂ ਦਲਿਤ ਮਜ਼ਦੂਰ ਸਾਰੇ ਸਾਧਨਾਂ ਤੋਂ ਵਾਂਝੇ ਹਨ ਅਤੇ ਇਸ ਬੋਲੀ ਮੌਕੇ ਤਿੰਨ ਮਜ਼ਦੂਰ ਔਰਤਾਂ ਕਰਨੈਲ ਕੌਰ, ਪਰਮਜੀਤ ਕੌਰ ਅਤੇ ਮਨਜੀਤ ਕੌਰ ਨੇ ਸਕਿਉਰਟੀ ਭਰੀ ਅਤੇ ਪਿਛਲੇ ਸਾਲ ਤੋਂ 6 ਏਕੜ ਜਮੀਨ ਦੀ 3000 ਰੁਪਏ ਘਟਾ ਕੇ ਬੋਲੀ ਦਿੱਤੀ ਪਰ ਬੀ.ਡੀ.ਪੀ.ਓ ਨੇ ਬੋਲੀ ਕੈਂਸਲ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਤਿੰਨ ਬੋਲੀਆਂ ਰੱਦ ਹੋਣ ਤੋਂ ਬਾਅਦ ਹੀ ਰੇਟ ਘਟਾਉਣ ਬਾਰੇ ਲਿਖ ਕੇ ਭੇਜ ਸਕਦੇ ਹਾਂ ਅਤੇ ਉਸ ਤੋਂ ਬਾਅਦ ਹੀ ਬੋਲੀ ਘਟ ਕੇ ਆ ਸਕਦੀ ਹੈ ।
ਅੱਜ ਦੀ ਇਸ ਰੈਲੀ ਵਿਚ ਪਿੰਡ ਸਾਹੋਕੇ ਤੋਂ ਆਗੂ ਅਵਤਾਰ ਸਿੰਘ, ਛਿੰਦਾ ਸਿੰਘ, ਸੋਨੀ ਸਿੰਘ, ਪਿੰਡ ਖੀਵਾ ਦਿਆਲੂਵਾਲਾ ਤੋਂ ਲੱਖੀ ਸਿੰਘ, ਸ਼ੇਰਾ ਸਿੰਘ, ਸਿਕੰਦਰ ਸਿੰਘ ਅਤੇ ਵੱਡੀ ਗਿਣਤੀ `ਚ ਦਲਿਤ ਭਾਈਚਾਰੇ ਦੇ ਲੋਕ ਹਾਜ਼ਰ ਸਨ ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply