Monday, July 27, 2026

ਜੌਹਲ ਨੰਗਲ ਸਰਕਾਰੀ ਸਕੂਲ ਵਿਖੇ ਮਾਸ ਕਾਊਸਲਿੰਗ ਪ੍ਰੋਗਰਾਮ ਕਰਵਾਇਆ

ਬਟਾਲਾ, 16 ਮਈ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਜੌਹਲ ਨੰਗਲ ਵਿਖੇ ਵਿਦਿਆਰਥੀਆਂ ਵਿਚ ਚੇਤਨਾ ਪੈਦਾ ਕਰਨ ਵਾਸਤੇ PUNJ1605201901ਮਾਸਕਾਊਸਲਿੰਗ ਪ੍ਰੋਗਰਾਮ ਆਯੋਜਤ ਕੀਤਾ ਗਿਆ।ਗਾਈਡੈਂਸ ਤੇ ਕਾਉਸਲਿੰਗ ਇੰਚਾਰਜ ਪਰਮਿੰਦਰ ਸਿੰਘ ਸੈਣੀ ਤੇ ਸਮੁੱਚੀ ਟੀਮ ਨੇ ਵਿਦਿਆਰਥੀਆਂ ਨੂੰ ਦਸਵੀਂ ਤੇ ਬਾਰਵੀਂ ਤੋ ਬਾਅਦ ਵੱਖ-ਵੱਖ ਕਿੱਤਿਆਂ ਬਾਰੇ ਦੱਸਿਆ।ਜਿਲਾ ਸਿਖਿਆ ਦਫਤਰ ਤੋਂ ਆਏ ਡਾ. ਵਰੂਣ ਜੋਸ਼ੀ ਅਤੇ ਗੌਰਵ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਕਾਮਯਾਬੀ ਹਾਸਲ ਕਰਨ ਲਈ ਜਿਥੇ ਅਧਿਆਪਕਾਂ ਦੀ ਅਗਵਾਈ ਦੀ ਹਮੇਸ਼ਾਂ ਲੋੜ ਹੁੰਦੀ ਹੈ, ਉਥੇ ਮਨ ਚਿਤ ਲਾ ਕੇ ਪੜਾਈ ਕਰਨ ਵਾਲਾ ਬੱਚਾ ਹੀ ਕਾਮਯਾਬ ਹੁੰਦਾ ਹੈ।ਉਨਾਂ ਨੇ ਮਾਦਾ ਭਰੂਣ ਹੱਤਿਆ, ਨਸ਼ਿਆਂ ਦਾ ਤਿਆਗ, ਬੇਟੀ ਬਚਾਓ, ਬੇਟੀ ਪੜਾਓ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਬਲਵਿੰਦਰ ਸਿੰਘ ਸਕੂਲ ਇੰਚਾਰਜ਼ ਨੇ ਚੰਗੇ ਸਮਾਜ ਦੀ ਸਿਰਜਨਾ ਵਿਸ਼ੇ `ਤੇ ਵਿਚਾਰ ਪੇਸ਼ ਕੀਤੇ।ਵਿਦਿਆਰਥੀਆਂ ਨੇ ਮਾਹਿਰਾਂ ਨੂੰ ਸਵਾਲ ਵੀ ਕੀਤੇ।ਸਕੂਲ ਇੰਚਾਰਜ਼ ਬਲਵਿੰਦਰ ਸਿੰਘ, ਰਵਿੰਦਰਪਾਲ ਸਿੰਘ ਜੌਹਲ, ਕੁਲਵਿੰਦਰ ਕੌਰ, ਮਨਜੀਤ ਕੌਰ, ਅਰਸ਼ਪੀਤ ਕੌਰ  ਤੇ ਬੰਧਨਾ ਆਦਿ ਅਧਿਆਪਕ ਵੀ ਇਸ ਸਮੇਂ ਮੌਜੂਦ ਰਹੇ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply